AAP MLAs Resign: ਦਿੱਲੀ 'ਚ ਵੋਟਿੰਗ ਤੋਂ ਪਹਿਲਾਂ ਆਪ ਦੇ 7 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ
AAP MLAs Resign: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਵਿਧਾਇਕ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ।
ਸਭ ਤੋਂ ਪਹਿਲਾਂ, ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੱਤ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ।
ਇਸ ਵਿਚ ਜਨਕਪੁਰੀ ਤੋਂ ਵਿਧਾਇਕ ਰਾਜੇਸ਼ ਰਿਸ਼ੀ, ਪਾਲਮ ਤੋਂ ਭਾਵਨਾ ਗੌੜ, ਬਿਜਵਾਸਨ ਤੋਂ ਬੀਐਸ ਜੂਲ, ਆਦਰਸ਼ ਨਗਰ ਤੋਂ ਪਵਨ ਸ਼ਰਮਾ, ਕਸਤੂਰਬਾ ਨਗਰ ਤੋਂ ਮਦਨਲਾਲ, ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੌਲੀਆ ਸ਼ਾਮਲ ਹਨ। ਚੋਣਾਂ ‘ਚ ਟਿਕਟਾਂ ਨਾ ਮਿਲਣ ਕਾਰਨ ਇਹ ਵਿਧਾਇਕ ਨਾਰਾਜ਼ ਸਨ।
- PTC NEWS