MLA Gurpreet Gogi ਦੀ ਮੌਤ ਮਗਰੋਂ ਇੱਕ ਹੋਰ AAP ਵਿਧਾਇਕ ਵਾਲ-ਵਾਲ ਬਚਿਆ ; ਭਿਆਨਕ ਹਾਦਸੇ ਦਾ ਹੋਇਆ ਸ਼ਿਕਾਰ
MLA Amritpal Singh Sukhanand Car Accident : ਪੰਜਾਬ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉੱਥੇ ਹੀ ਇੱਕ ਹੋਰ ਵਿਧਾਇਕ ਹਾਦਸੇ ’ਚੋਂ ਵਾਲ ਵਾਲ ਬਚੇ। ਮਿਲੀ ਜਾਣਕਾਰੀ ਮੁਤਾਬਿਕ ਮੋਗਾ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।
ਦੱਸ ਦਈਏ ਕਿ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਿੱਲੀ ਜਾ ਰਹੇ ਸੀ। ਰਸਤੇ ’ਚ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪਰ ਗਣੀਮਤ ਇਹ ਰਹੀ ਕਿ ਇਸ ਹਾਦਸੇ ’ਚ ਉਹ ਵਾਲ ਵਾਲ ਬਚ ਗਏ ਹਨ।
- PTC NEWS