Patiala Mayor : ਕੁੰਦਨ ਗੋਗੀਆ ਬਣੇ ਪਟਿਆਲਾ ਦੇ 6ਵੇਂ ਮੇਅਰ, ਜਾਣੋ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕੌਣ ?
Patiala News : ਨਗਰ ਨਿਗਮ ਚੋਣਾਂ ਤੋਂ ਬਾਅਦ ਪਟਿਆਲਾ ਨਗਰ ਨਿਗਮ ਨੂੰ ਆਪਣਾ 6ਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਪਟਿਆਲਾ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਦੇ ਨਾਲ ਹੀ ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਵੱਜੋਂ ਚੁਣਿਆ ਗਿਆ ਹੈ।
ਕੁੰਦਨ ਗੋਗੀਆ, ਆਮ ਆਦਮੀ ਪਾਰਟੀ ਪੰਜਾਬ ਦੇ ਟਕਸਾਲੀ ਆਗੂ ਹਨ ਅਤੇ ਉਹ ਪਾਰਟੀ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਨ। ਇਸਤੋਂ ਇਲਾਵਾ ਹਰਿੰਦਰ ਕੋਹਲੀ ਤੇ ਜਗਦੀਪ ਜੱਗਾ ਕ੍ਰਮਵਾਰ ਵਾਰਡ ਨੰਬਰ 23 ਅਤੇ 11 ਤੋਂ ਕੌਂਸਲਰ ਹਨ।
ਦੱਸ ਦਈਏ ਕਿ ਨਗਰ ਨਿਗਮ ਚੋਣਾਂ ਦੌਰਾਨ ਪਟਿਆਲਾ ਨਿਗਮ ਦੇ ਕੁੱਲ 60 ਵਾਰਡਾਂ ਲਈ ਹੋਈਆਂ ਚੋਣਾਂ ਵਿੱਚੋਂ 43 ਵਾਰਡਾਂ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਸੀ। ਇਸਤੋਂ ਇਲਾਵਾ 4 ਵਾਰਡਾਂ 'ਚ ਕਾਗਰਸ, 4 ਭਾਜਪਾ ਅਤੇ 2 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤ ਮਿਲੀ ਸੀ।
- PTC NEWS