Thu, Nov 28, 2024
Whatsapp

Viral Video : ''ਚੀਕਾਂ ਤੇਰੀਆਂ ਪਵਾਉਣੀਆਂ...ਇੱਕ ਦਿਨ ਯਾਦ ਰੱਖੀਂ'' AAP ਵਿਧਾਇਕ BJP ਆਗੂ ਨੂੰ ਧਮਕੀ

AAP MLA Viral Video : ਘਨੌਰ ਤੋਂ ਆਪ ਵਿਧਾਇਕ ਗੁਰਲਾਲ ਘਨੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਭਾਜਪਾ ਆਗੂ ਵਿਕਾਸ ਸ਼ਰਮਾ ਨੂੰ ''ਚੀਕਾਂ ਕਢਵਾਉਣ'' ਦੀ ਧਮਕੀ ਦੇ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- November 28th 2024 03:24 PM -- Updated: November 28th 2024 03:33 PM
Viral Video : ''ਚੀਕਾਂ ਤੇਰੀਆਂ ਪਵਾਉਣੀਆਂ...ਇੱਕ ਦਿਨ ਯਾਦ ਰੱਖੀਂ'' AAP ਵਿਧਾਇਕ BJP ਆਗੂ ਨੂੰ ਧਮਕੀ

Viral Video : ''ਚੀਕਾਂ ਤੇਰੀਆਂ ਪਵਾਉਣੀਆਂ...ਇੱਕ ਦਿਨ ਯਾਦ ਰੱਖੀਂ'' AAP ਵਿਧਾਇਕ BJP ਆਗੂ ਨੂੰ ਧਮਕੀ

MLA Gurlal Ghanaur Viral Video : ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ 'ਤੇ ਸੱਤਾ ਦਾ ਨਸ਼ਾ ਇਸ ਕਦਰ ਚੜ੍ਹ ਕੇ ਬੋਲ ਰਿਹਾ ਹੈ ਕਿ ਉਹ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਧਦੀਆਂ ਵਾਰਦਾਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਿੱਧਾ ਧਮਕੀਆਂ ਦੇਣ 'ਤੇ ਉਤਰਦੇ ਵਿਖਾਈ ਦੇ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਘਨੌਰ ਤੋਂ ਆਪ ਵਿਧਾਇਕ ਗੁਰਲਾਲ ਘਨੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਭਾਜਪਾ ਆਗੂ ਵਿਕਾਸ ਸ਼ਰਮਾ ਨੂੰ ''ਚੀਕਾਂ ਕਢਵਾਉਣ'' ਦੀ ਧਮਕੀ ਦੇ ਰਹੇ ਹਨ।

ਦੱਸ ਦਈਏ ਕਿ ਵਾਇਰਲ ਹੋਈ ਵੀਡੀਓ ਵਿੱਚ ਆਮ ਆਦਮੀ ਪਾਰਟੀ ਆਗੂ ਇੱਕ ਇੱਕਠ ਦੌਰਾਨ ਇਹ ਕਹਿੰਦਾ ਵਿਖਾਈ ਦੇ ਰਿਹਾ ਸੀ ਕਿ, '' ਸਾਡਾ ਇੱਕ ਭਰਾ ਧਰਨਾ ਲਾ ਕੇ ਬੈਠਾ ਸੀ, ਉਹਨੂੰ ਇੱਕ ਗੱਲ ਦੱਸ ਦੇਇਓ ਕਿ ਚੀਕਾਂ ਤੇਰੀਆਂ ਪਵਾਉਣੀਆਂ ਇੱਕ ਦਿਨ ਯਾਦ ਰੱਖੀਂ, ਤੈਨੂੰ ਅੱਜ ਤੱਕ ਕਦੇ ਕੁੱਝ ਕਿਹਾ ਨਹੀਂ...ਜਿੱਦਣ ਕਿਹਾ, ਤੇਰੀਆਂ ਚੀਕਾਂ ਨਿਕਲ ਜਾਣੀਆਂ...ਇਹੋ ਜਿਹੇ ਪੰਗੇ ਨਾ ਲਿਆ ਕਰ, ਵਧੀਆ ਰਹੇਂਗਾ।


ਉਨ੍ਹਾਂ ਅੱਗੇ ਕਿਹਾ ਸੀ, ''ਤੈਨੂੰ ਕੋਈ ਗੱਲ ਐ, ਮੁਸੀਬਤ ਹੈ, ਲਿਖ ਕੇ ਦੇ...ਜੇ ਮਸਲਾ ਹੱਲ ਨਾ ਹੋਵੇ ਤਾਂ ਤੂੰ ਧਰਨਾ ਲਾਈਂ ਫਿਰ ਨਾਲ ਬੈਠਾਂ... ਜੋ ਤੇਰੇ ਨਾਲ ਧਰਨੇ ਵਿੱਚ ਬੈਠੇ ਹਨ, ਇਨ੍ਹਾਂ ਵਿਚੋਂ ਕੁੱਝ ਚੋਰ ਵੀ ਹਨ।''

ਪਹਿਲਾਂ ਲੁੱਟੇਰਿਆਂ ਦੀਆਂ ਚੀਕਾਂ ਕਢਵਾ ਲਓ, ਫੇਰ ਮੈਨੂੰ ਵੇਖ ਲਿਓ : ਭਾਜਪਾ ਆਗੂ

ਉਧਰ, ਵੀਡੀਓ ਵਾਇਰਲ ਹੋਣ 'ਤੇ ਹੁਣ ਭਾਜਪਾ ਆਗੂ ਵਿਕਾਸ ਸ਼ਰਮਾ ਨੇ ਵੀ ਇਸ 'ਤੇ ਸਖਤ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਿਆਸਤਦਾਨ ਦੇ ਘੱਟ ਅਤੇ ਗੈਂਗਸਟਰ ਦੇ ਬੋਲ ਜ਼ਿਆਦਾ ਹਨ, ਕਿਉਂਕਿ ਇਹ ਕਿਸੇ ਸਿਆਸਤਦਾਨ ਨੂੰ ਸ਼ੋਭਾ ਨਹੀਂ ਦਿੰਦੇ। ਭਾਜਪਾ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਘਨੌਰ 'ਚ ਆਪਣੇ ਸਾਥੀਆਂ ਨਾਲ ਘਨੌਰ 'ਚ ਵਧਦੀਆਂ ਲੁੱਟਾਂ-ਚੋਰੀਆਂ, ਖੋਹਾਂ ਖਿਲਾਫ਼ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਾਇਆ ਸੀ, ਪਰ ਵਿਧਾਇਕ ਜੀ ਨੂੰ ਉਨ੍ਹਾਂ ਦੇ ਇਸ ਧਰਨੇ ਤੋਂ ਤਕਲੀਫ਼ ਹੋ ਰਹੀ ਹੈ।

ਆਗੂ ਨੇ ਆਪ ਵਿਧਾਇਕ ਨੂੰ ਸੰਬੋਧਨ ਕਰਦਿਆਂ ਕਿਹਾ, ''ਵਿਧਾਇਕ ਸਾਬ੍ਹ, ਪੰਜਾਬ 'ਚ ਤੁਹਾਡੀ ਸਰਕਾਰ ਹੈ ਅਤੇ ਤੁਸੀ ਚੀਕਾਂ ਕਢਵਾ ਸਕਦੇ ਹੋ...ਪਰ ਇਸਤੋਂ ਪਹਿਲਾਂ ਪੁਲਿਸ ਨੂੰ ਕਹਿ ਕੇ ਵਾਰਦਾਤਾਂ ਕਰਨ ਵਾਲਿਆਂ ਦੀਆਂ ਚੀਕਾਂ ਕਢਵਾਓ। ਮੇਰੀਆਂ ਤਾਂ ਚੀਕਾਂ ਬਾਅਦ 'ਚ ਕਢਵਾਇਓ। ਮੇਰਾ ਇਲਾਜ ਬਾਅਦ 'ਚ ਕਰਵਾਇਓ, ਪਹਿਲਾਂ ਇਲਾਜ ਕਰੋ ਚੋਰਾਂ ਦਾ।''

ਵਿਕਾਸ ਸ਼ਰਮਾ ਨੇ ਕਿਹਾ ਕਿ ਜੇਕਰ ਪੰਜਾਬ 'ਚ ਤੁਹਾਡੀ ਸਰਕਾਰ ਹੈ ਤਾਂ ਕੇਂਦਰ 'ਚ ਸਾਡੀ ਵੀ ਸਰਕਾਰ ਹੈ। ਇਸ ਤਰ੍ਹਾਂ ਦੀਆਂ ਫੁਕਰੀਆਂ ਨਾ ਮਾਰੋ, ਇਹ ਗੱਲਾਂ ਸਾਨੂੰ ਵੀ ਕਰਨੀਆਂ ਆਉਂਦੀਆਂ ਹਨ। ਤੁਸੀ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਪਹਿਲਾਂ ਘਨੌਰ ਵਿਚੋਂ ਵਾਰਦਾਤਾਂ ਕਰਨ ਵਾਲਿਆਂ ਨੂੰ ਠੱਲ੍ਹ ਪਾ ਲਓ, ਜੋ ਕਿ ਤੁਹਾਡੀ ਡਿਊਟੀ ਵੀ ਬਣਦੀ ਹੈ।

- PTC NEWS

Top News view more...

Latest News view more...

PTC NETWORK