ਆਮ ਆਦਮੀ ਪਾਰਟੀ ਦਾ ਨੇਤਾ 24.68 ਲੱਖ ਰੁਪਏ ਦੀ ਠੱਗੀ 'ਚ ਨਾਮਜ਼ਦ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦਾ ਨੇਤਾ ਕੁਨਾਲ ਧਵਨ ਮੁਸ਼ਕਲਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਕੁਨਾਲ ਧਵਨ ਨੂੰ 24.68 ਲੱਖ ਰੁਪਏ ਦੀ ਠੱਗੀ ਵਿਚ ਨਾਮਜ਼ਦ ਕੀਤਾ ਹੈ। ਫਿਰੋਜ਼ਪੁਰ ਸਿਟੀ ਥਾਣੇ ਦੀ ਪੁਲਿਸ ਨੇ ਅੰਮ੍ਰਿਤਸਰ ਹਲਕਾ (ਈਸਟ) ਦੇ ਪੈਰਾਸ਼ੂਟਰ ਨੇਤਾ ਕੁਨਾਲ ਧਵਨ ਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਧੋਖਾਦੇਹੀ ਤੇ ਜਾਲਸਾਜੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੇ ਆੜ੍ਹਤੀ ਹਰਨਾਮ ਸਿੰਘ ਤੇ ਉਸ ਦੇ ਸਾਥੀਆਂ ਤੋਂ ਸਾਲ 2020 ਵਿਚ 31.68 ਲੱਖ ਦੇ ਮਟਰ ਦਿੱਲੀ ਦੀ ਪਾਰਟੀ ਨੂੰ ਦੇਣ ਲਈ ਸੌਦਾ ਕੀਤਾ ਸੀ।
ਆਮ ਆਦਮੀ ਪਾਰਟੀ ਦੇ ਨੇਤਾ ਕੁਨਾਲ ਧਵਨ ਨੇ ਉਕਤ ਰਾਸ਼ੀ ਵਿਚੋਂ 7 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ। ਇਸ ਮਗਰੋਂ ਆੜ੍ਹਤੀਆਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਫਿਰੋਜ਼ਪੁਰ ਥਾਣੇ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਦਿੱਲੀ ਸਥਿਤ ਬਸੰਤ ਕੁੰਜ ਵਾਸੀ ਤੇ ਹਾਲ ਵਾਸੀ ਬਸੰਤ ਐਵੇਨਿਊ ਵਾਸੀ ਕੁਨਾਲ ਧਵਨ, ਰਾਜੀਵ ਕੁਮਾਰ, ਹਰਿਆਣਾ ਦੇ ਗੁੜਗਾਂਵ ਵਾਸੀ ਸਰਕਦ ਅਹਿਮਦ, ਯੂਪੀ ਸਥਿਤ ਮੋਹਨ ਨਗਰ ਵਾਸੀ ਰੀਵਾ ਸ਼ੰਕਰ ਨੂੰ ਐਫਆਈਆਰ ਵਿਚ ਨਾਮਜ਼ਦ ਕੀਤਾ ਸੀ। ਹਰਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਫਿਰੋਜ਼ਪੁਰ ਦੀ ਮੰਡੀ ਵਿਚ ਆੜ੍ਹਤ ਹੈ ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾ ਕਾਰੋਬਾਰ ਕਰਦੇ ਹਨ। 15 ਮਾਰਚ 2020 ਨੂੰ ਦਿੱਲੀ ਦੇ ਬਸੰਤ ਕੁੰਜ ਵਾਸੀ ਕੁਨਾਲ ਧਵਨ ਆਪਣੇ ਸਾਥੀ ਰਾਜੀਵ ਸੈਣੀ ਸਮੇਤ ਉਨ੍ਹਾਂ ਕੋਲ ਆਇਆ ਸੀ ਤੇ ਵੱਡੀ ਮਾਤਰਾ ਵਿਚ ਮਟਰ ਦਿੱਲੀ ਵਿਚ ਭੇਜਣ ਲਈ ਸੌਦਾ ਕਰਨ ਲਈ ਕਹਿਣ ਲੱਗਾ।
ਇਹ ਵੀ ਪੜ੍ਹੋ : ਇਸ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਭਲਕੇ, ਜਾਣੋ ਇਸ ਦੇ ਪ੍ਰਭਾਵ
ਮੁਲਜ਼ਮਾਂ ਨੇ 8 ਗੱਡੀਆਂ ਮਟਰ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇਅਲੱਗ-ਅਲੱਗ ਸਮੇਂ ਵਿਚ 290, 400, 369, 426, 508, 114 ਅਤੇ 424 ਬੋਰੀਆਂ ਟਰੱਕਾਂ ਵਿਚ ਭਰਵਾ ਕੇ ਭੇਜ ਦਿੱਤੀਆਂ ਸਨ। ਇਸ ਦੇ ਏਵੱਜ ਵਿਚ ਮੁਲਜ਼ਮਾਂ ਨੇ ਕੁਲ 31 ਲੱਖ, 68 ਹਜ਼ਾਰ 200 ਰੁਪਏ ਦੀ ਅਦਾਇਗੀ ਕਰਨੀ ਸੀ। ਸ਼ਿਕਾਇਤਕਰਤਾ ਦੇ ਵਾਰ-ਵਾਰ ਪੈਸੇ ਮੰਗਣ ਉਤੇ ਮੁਲਜ਼ਮਾਂ ਨੇ ਕੁਲ 7 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਅਤੇ ਬਾਅਦ ਵਿਚ ਉਨ੍ਹਾਂ ਦੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਐਫਆਈਆਰ ਮੁਤਾਬਕ ਆਮ ਆਦਮੀ ਪਾਰਟੀ ਦੇ ਨੇਤਾ ਕੁਨਾਲ ਧਵਨ ਤੇ ਉਸ ਦੇ ਤਿੰਨ ਨੂੰ ਸਾਥੀਆਂ ਨੂੰ 29 ਜੂਨ 2022, 11 ਜੁਲਾਈ, 19 ਜੁਲਾਈ ਅਤੇ 4 ਅਗਸਤ ਨੂੰ ਸੰਮਨ ਭੇਜੇ ਸਨ ਤਾਂ ਹ ਉਕਤ ਸ਼ਿਕਾਇਤ ਦੇ ਸਬੰਧ ਵਿਚ ਜਾਂਚ ਅਧਿਕਾਰੀ ਦੇ ਸਾਹਮਣੇ ਪੁੱਜ ਕੇ ਆਪਣਾ ਜਵਾਬ ਦੇ ਸਕਣ ਪਰ ਮੁਲਜ਼ਮ ਨਹੀਂ ਪੁੱਜੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਦਾ ਫੋਨ ਵੀ ਚੁੱਕਣਾ ਮੁਨਾਸਿਬ ਨਹੀ ਸਮਝਿਆ।
- PTC NEWS