Sun, Nov 24, 2024
Whatsapp

Sagar News : ਜੇਕਰ ਤੁਹਾਨੂੰ ਵੀ ਵੱਢ ਗਿਆ ਹੈ ਕੁੱਤਾ ਤਾਂ ਹੋ ਜਾਓ ਸਾਵਧਾਨ ! ਇੱਕ ਨੌਜਵਾਨ ਕਰਨ ਲੱਗੈ ਕੁੱਤਿਆਂ ਵਾਲਾ ਹਰਕਤਾਂ

ਮੱਧ ਪ੍ਰਦੇਸ਼ ਵਿੱਚ ਇੱਕ ਨੌਜਵਾਨ ਨੂੰ ਅਵਾਰਾ ਕੁੱਤੇ ਨੇ ਵੱਢ ਲਿਆ, ਜਿਸ ਤਾਂ ਬਾਅਦ ਉਹ ਕੁੱਤਿਆਂ ਵਾਲੀਆਂ ਹਰਕਤਾਂ ਕਰਨ ਲੱਗਾ ਹੈ, ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- August 23rd 2024 04:48 PM
Sagar News : ਜੇਕਰ ਤੁਹਾਨੂੰ ਵੀ ਵੱਢ ਗਿਆ ਹੈ ਕੁੱਤਾ ਤਾਂ ਹੋ ਜਾਓ ਸਾਵਧਾਨ ! ਇੱਕ ਨੌਜਵਾਨ ਕਰਨ ਲੱਗੈ ਕੁੱਤਿਆਂ ਵਾਲਾ ਹਰਕਤਾਂ

Sagar News : ਜੇਕਰ ਤੁਹਾਨੂੰ ਵੀ ਵੱਢ ਗਿਆ ਹੈ ਕੁੱਤਾ ਤਾਂ ਹੋ ਜਾਓ ਸਾਵਧਾਨ ! ਇੱਕ ਨੌਜਵਾਨ ਕਰਨ ਲੱਗੈ ਕੁੱਤਿਆਂ ਵਾਲਾ ਹਰਕਤਾਂ

Madhya Pradesh News : ਮੱਧ ਪ੍ਰਦੇਸ਼ ਦੀ ਸਾਗਰ ਦੀ ਸਬਜ਼ੀ ਮੰਡੀ ਇਲਾਕੇ ਤੋਂ ਇੱਕ ਅਜੀਬ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ ਸੀ, ਜਿਸ ਤੋਂ ਬਾਅਦ ਨੌਜਵਾਨ ਦੇ ਵਿਵਹਾਰ ਵਿੱਚ ਅਜੀਬ ਤਬਦੀਲੀਆਂ ਆਈਆਂ ਹਨ। ਉਸ ਨੇ ਕੁੱਤੇ ਵਾਂਗ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬਾਜ਼ਾਰ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਅੱਧੀ ਦਰਜਨ ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਫੈਲ ਗਈ ਹੈ।

ਖਾਧਾਂ ਹੈ ਕੱਚਾ ਮਾਸ


ਨੌਜਵਾਨ ਦਾ ਨਾਂ ਸੋਨੂੰ ਹੈ ਅਤੇ ਕੁੱਤੇ ਦੇ ਵੱਢਣ ਤੋਂ ਬਾਅਦ ਉਸ ਨੇ ਕੱਚਾ ਮਾਸ ਖਾਣਾ ਸ਼ੁਰੂ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਅਤੇ ਰੇਬੀਜ਼ ਦਾ ਟੀਕਾ ਵੀ ਲਗਾਇਆ, ਪਰ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਵੀ ਸੋਨੂੰ ਫਿਰ ਬਾਜ਼ਾਰ ਆ ਗਿਆ ਅਤੇ ਆਪਣੀਆਂ ਅਜੀਬ ਹਰਕਤਾਂ ਕਰਦਾ ਰਿਹਾ।

ਸਬਜ਼ੀ ਵਪਾਰੀ ਮੁਹੰਮਦ ਰਸ਼ੀਦ ਨੇ ਦੱਸਿਆ ਕਿ ਸੋਨੂੰ ਨੂੰ ਕੁੱਤੇ ਨੇ ਵੱਢ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਕੱਚਾ ਮਾਸ ਖਾਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਸਾਰੇ ਵਪਾਰੀਆਂ ਨੇ ਉਸ ਦਾ ਇਲਾਜ ਕਰਵਾਇਆ ਅਤੇ ਦੋ ਟੀਕੇ ਵੀ ਲਗਵਾਏ, ਪਰ ਫਿਰ ਵੀ ਉਹ ਠੀਕ ਨਹੀਂ ਹੋਇਆ। ਰਾਸ਼ਿਦ ਨੇ ਦੱਸਿਆ ਕਿ ਸੋਨੂੰ ਨੇ ਉਸ ਨੂੰ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਸੀ। 

ਮਾਹਰ ਕੀ ਕਹਿੰਦੇ ਹਨ

ਡਾਕਟਰਾਂ ਦਾ ਕਹਿਣਾ ਹੈ ਕਿ ਰੇਬੀਜ਼ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦਾ, ਇਸ ਲਈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਨੂੰ ਨੂੰ ਕੁੱਤੇ ਵੱਲੋਂ ਕੱਟੇ ਨੂੰ 10-12 ਦਿਨ ਹੋ ਗਏ ਹਨ ਤਾਂ ਉਸ ਨੂੰ ਰੇਬੀਜ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਡਾਕਟਰ ਨੇ ਇਹ ਵੀ ਕਿਹਾ ਕਿ ਸ਼ਰਾਬ ਪੀ ਕੇ ਸੋਨੂੰ ਦੀਆਂ ਅਜੀਬ ਹਰਕਤਾਂ ਹੋ ਰਹੀਆਂ ਹਨ। ਸ਼ਾਇਦ ਉਸ ਦਾ ਮਨ ਇਸ ਭਰਮ ਨਾਲ ਭਰ ਗਿਆ ਹੈ ਕਿ ਉਸ ਨੂੰ ਕੁੱਤੇ ਨੇ ਵੱਢ ਲਿਆ ਹੈ, ਇਸ ਲਈ ਹੁਣ ਉਹ ਕੁੱਤੇ ਵਰਗਾ ਹੋ ਗਿਆ ਹੈ। ਸੁਰੱਖਿਆ ਦੇ ਨਜ਼ਰੀਏ ਤੋਂ ਲੋਕਾਂ ਨੂੰ ਸੋਨੂੰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Amritsar News : ਦਿਨ-ਦਿਹਾੜੇ ਹੋਇਆ ਕਤਲ, ਘਰ ਵਿੱਚ ਇਕੱਲੀ ਸੀ ਔਰਤ

- PTC NEWS

Top News view more...

Latest News view more...

PTC NETWORK