Machiwara Sahib News : ਮਾਛੀਵਾੜਾ ਸਾਹਿਬ ਵਿਖੇ ਕ੍ਰਿਸ਼ਨਾ ਸੇਵਾ ਦਲ ਵੱਲੋਂ ਕਰਵਾਏ ਜਾ ਰਹੇ 22ਵੇਂ ਸਾਲਾਨਾ ਜਾਗਰਣ ਦੇ ਦੌਰਾਨ ਸਪੀਕਰ ਸਾਊਂਡ ਲਗਾਉਣ ਆਏ ਇੱਕ ਕਾਮੇ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਉਮਰ 35 ਸਾਲ ਵਾਸੀ ਅਮਰਾਲਾ (ਖਮਾਣੋ) ਵਜੋਂ ਹੋਈ ਹੈ ਜੋ ਕਿ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਛੋਟੇ ਬੱਚੇ ਹਨ ਨੌਜਵਾਨ ਨੂੰ ਕਰੰਟ ਲੱਗਣ ਤੋਂ ਬਾਅਦ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਸ ਨੂੰ ਮਿੱਤਕ ਕੋਸ਼ਿਸ਼ ਕਰ ਦਿੱਤਾ ਗਿਆ
ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਜੇ ਜੈਨ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਵੱਲੋਂ 22ਵਾਂ ਜਾਗਰਣ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਸਾਊਂਡ ਚਲਾਉਣ ਦੌਰਾਨ ਅਚਾਨਕ ਕਰੰਟ ਆਉਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਕਾਰਨ ਸਾਰੀ ਸੰਸਥਾ ਨੂੰ ਬੜਾ ਦੁੱਖ ਪਹੁੰਚਿਆ ਅਤੇ ਸਾਡੀ ਸੰਸਥਾ ਵੱਲੋਂ ਇਸ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ।
ਮ੍ਰਿਤਕ ਦੇ ਰਿਸ਼ਤੇਦਾਰ ਯੋਗਰਾਜ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਇੱਕ ਗਰੀਬ ਪਰਿਵਾਰ ਤੋਂ ਸੀ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਛੋਟੇ ਛੋਟੇ ਬੱਚਿਆਂ ਹਨ ਉਹ ਦਿਹਾੜੀ ਤੇ ਕੰਮ ਕਰਦਾ ਸੀ ਅੱਜ ਵੀ ਉਹ ਮਾਛੀਵਾੜਾ ਸਾਹਿਬ ਵਿਖੇ ਸਾਊਂਡ ਤੇ ਕੰਮ ਕਰਨ ਵਾਸਤੇ ਹੀ ਆਇਆ ਸੀ ਜਿਸ ਦੌਰਾਨ ਇਸ ਨੂੰ ਕਰੰਟ ਲੱਗ ਗਿਆ ਅਤੇ ਇਸ ਦੀ ਮੌਤ ਹੋ ਗਈ ਅਸੀਂ ਸਰਕਾਰ ਅੱਗੇ ਇਹ ਮੰਗ ਕਰਦੇ ਹਾਂ ਕਿ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਰਾਤ ਸਮਰਾਲਾ ਹੋਸਪਿਟਲ ਤੋਂ ਇਹ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੂੰ ਜਗਰਾਤੇ ਵਿੱਚ ਕੰਮ ਕਰਦੇ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਨ ਕੁਲਦੀਪ ਸਿੰਘ ਉਮਰ 35 ਸਾਲ ਵਾਸੀ ਅਮਰਾਲਾ (ਖਮਾਣੋ) ਵਜੋਂ ਹੋਈ ਹੈ ਜੋ ਕਿ ਪਿਛਲੇ 20 ਸਾਲ ਤੋਂ ਅਰਜੁਨ ਸਾਊਂਡ ਖਮਾਣੋ ਨਾਲ ਦਿਹਾੜੀ ਜੋਤ ਦਾ ਕੰਮ ਕਰ ਰਿਹਾ ਹੈ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
- PTC NEWS