Sun, Dec 22, 2024
Whatsapp

Man Beating Brutally Girl : ਵਿਅਕਤੀ ਨੇ 10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਿਆ, ਜਾਣੋ ਕੀ ਸੀ ਮਾਮਲਾ

ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਉਨ੍ਹਾਂ ਦੇ ਕਿਰਾਏ ਦੇ ਮਕਾਨ 'ਚ ਦਾਖਲ ਹੋਇਆ, ਜਿੱਥੇ ਪਿਤਾ ਦਾਮੋਦਰਦਾਸ ਅਤੇ ਲੜਕੀ ਦੀ ਮਾਂ ਸੁਸ਼ੀਤਾ ਮੌਜੂਦ ਨਹੀਂ ਸੀ ਪਰ ਗੁਆਂਢੀ ਪਰਿਵਾਰ ਮੌਜੂਦ ਸੀ। ਵਿਅਕਤੀ ਨੇ ਕੁਝ ਬੱਚਿਆਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ ਨੇ ਬੱਚੀ ਦਾ ਨਾਂ ਲਿਆ।

Reported by:  PTC News Desk  Edited by:  Aarti -- September 15th 2024 04:02 PM
Man Beating Brutally Girl : ਵਿਅਕਤੀ ਨੇ 10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਿਆ, ਜਾਣੋ ਕੀ ਸੀ ਮਾਮਲਾ

Man Beating Brutally Girl : ਵਿਅਕਤੀ ਨੇ 10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਿਆ, ਜਾਣੋ ਕੀ ਸੀ ਮਾਮਲਾ

Man Beating Brutally Girl : ਡੇਰਾਬੱਸੀ ਦੇ ਮੁਹੱਲਾ ਲੋਹਾਰਾ ਵਿੱਚ ਇੱਕ ਵਿਅਕਤੀ ਵੱਲੋਂ 10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਬੱਚੀ ਦੇ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਗੁੱਸਾ ਜਤਾਇਆ ਜਾ ਰਿਹਾ ਹੈ। ਲੜਕੀ ਦੇ ਪਿਤਾ ਨੇ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਵੀਡੀਓ ਸਮੇਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।

ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਉਨ੍ਹਾਂ ਦੇ ਕਿਰਾਏ ਦੇ ਮਕਾਨ 'ਚ ਦਾਖਲ ਹੋਇਆ, ਜਿੱਥੇ ਪਿਤਾ ਦਾਮੋਦਰਦਾਸ ਅਤੇ ਲੜਕੀ ਦੀ ਮਾਂ ਸੁਸ਼ੀਤਾ ਮੌਜੂਦ ਨਹੀਂ ਸੀ ਪਰ ਗੁਆਂਢੀ ਪਰਿਵਾਰ ਮੌਜੂਦ ਸੀ। ਵਿਅਕਤੀ ਨੇ ਕੁਝ ਬੱਚਿਆਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ ਨੇ ਬੱਚੀ ਦਾ ਨਾਂ ਲਿਆ। ਜਦੋਂ ਬੱਚੀ ਡਰ ਕਾਰਨ ਕਮਰੇ ਤੋਂ ਬਾਹਰ ਨਹੀਂ ਆ ਰਹੀ ਸੀ ਤਾਂ ਉਸ ਵਿਅਕਤੀ ਨੇ ਬਾਹਰ ਆਉਣ ਤੋਂ ਪਹਿਲਾਂ ਹੱਥ ਵਿੱਚ ਚੱਪਲਾਂ ਚੁੱਕ ਲਈਆਂ ਅਤੇ ਉਸ ਨੂੰ ਵਾਲਾਂ ਤੋਂ ਖਿੱਚ ਕੇ ਕਮਰੇ ਤੋਂ ਬਾਹਰ ਲੈ ਗਿਆ ਅਤੇ ਵੀਡੀਓ ਵਿੱਚ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ।


ਦੱਸ ਦਈਏ ਕਿ ਦਮੋਦਰ ਭਗਤ ਦਾ ਪਰਿਵਾਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਨ੍ਹਾਂ ਦੀ 10 ਸਾਲ ਦੀ ਬੇਟੀ ਸੋਨਾਕਸ਼ੀ ਹੈ। ਦਮੋਦਰ ਭਗਤ ਨੇ ਦੱਸਿਆ ਕਿ ਉਹ ਡਿਊਟੀ 'ਤੇ ਸੀ ਜਦਕਿ ਉਸ ਦੀ ਪਤਨੀ ਗੁਆਂਢੀਆਂ ਦੇ ਘਰ ਗਈ ਹੋਈ ਸੀ। ਉਸ ਦੀ ਬੇਟੀ ਨੇ ਉਸ ਨੂੰ ਦੱਸਿਆ ਕਿ ਇਕ ਬੱਚੇ ਨੇ ਸਾਈਕਲ 'ਤੇ ਗਲੀ 'ਚੋਂ ਲੰਘ ਰਹੇ ਵਿਅਕਤੀ 'ਤੇ ਇਕ ਛੋਟਾ ਜਿਹਾ ਪੱਥਰ ਸੁੱਟਿਆ। ਇਹ ਪੱਥਰ ਵਿਅਕਤੀ ਦੇ ਸਾਈਕਲ 'ਤੇ ਲੱਗਾ। ਜਦੋਂ ਵਿਅਕਤੀ ਨੇ ਸਾਈਕਲ ਰੋਕਿਆ ਤਾਂ ਬੱਚੇ ਡਰ ਗਏ ਅਤੇ ਕਿਰਾਏ ਦੇ ਮਕਾਨ ਵਿੱਚ ਵੜ ਗਏ। ਵਿਅਕਤੀ ਪੁੱਛ-ਪੜਤਾਲ ਕਰਦਾ ਉਥੇ ਪਹੁੰਚ ਗਿਆ। ਜਦੋਂ ਕੁਝ ਬੱਚਿਆਂ ਨੇ ਉਸ ਦੀ ਲੜਕੀ ਦਾ ਨਾਂ ਦੱਸਿਆ ਤਾਂ ਉਸ ਨੇ ਮਾਪਿਆਂ ਜਾਂ ਬਜ਼ੁਰਗਾਂ ਕੋਲ ਸ਼ਿਕਾਇਤ ਕਰਨ ਦੀ ਬਜਾਏ ਖੁਦ ਹੀ ਲੜਕੀ ਨੂੰ ਵਾਲਾਂ ਤੋਂ ਘਸੀਟ ਲਿਆ ਅਤੇ ਚੱਪਲਾਂ ਨਾਲ ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਸਬੰਧੀ ਉਨ੍ਹਾਂ ਡੇਰਾਬੱਸੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਡੇਰਾਬੱਸੀ ਥਾਣੇ ਦੇ ਇੰਚਾਰਜ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਮਾਮਲੇ ਦੀ ਜਾਂਚ ਏਐਸਆਈ ਪਾਲਚੰਦ ਨੂੰ ਸੌਂਪ ਦਿੱਤੀ ਹੈ। ਜਾਂਚ ਤੋਂ ਬਾਅਦ ਇਸ ਸਬੰਧੀ ਕੋਈ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Chandigarh Grenade Attack Case : ਚੰਡੀਗੜ੍ਹ ਗ੍ਰਨੇਡ ਕਾਂਡ ਦਾ ਦੂਜਾ ਮੁਲਜ਼ਮ ਗ੍ਰਿਫ਼ਤਾਰ, ਹੁਣ ਤੱਕ 3 ਫੜੇ

- PTC NEWS

Top News view more...

Latest News view more...

PTC NETWORK