ਹੁਸ਼ਿਆਰਪੁਰ 'ਚ 40 ਕਿਲੋ ਦਾ ਬਰਗਰ ਤਿਆਰ ਕਰਕੇ ਬਣਾਇਆ ਵਿਲੱਖਣ ਰਿਕਾਰਡ
ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਚ ਬਰਗਰ ਚਾਚੂ ਵੱਲੋਂ ਭਾਰਤ ਦਾ ਸਭ ਤੋਂ ਵੱਡਾ ਬਰਗਰ ਤਿਆਰ ਕਰਕੇ ਰਿਕਾਰਡ ਬਣਾਇਆ ਗਿਆ। ਚਾਚੂ ਬਰਗਰ ਵੱਲੋਂ 40 ਕਿਲੋ ਤੋਂ ਜ਼ਿਆਦਾ ਵਜ਼ਨ ਦਾ ਬਰਗਰ ਤਿਆਰ ਕੀਤਾ ਗਿਆ। ਇਸ ਬਰਗਰ ਨੂੰ ਦੇਖਣ ਲਈ ਖਾਣ-ਪੀਣ ਦੇ ਸ਼ੌਕੀਨ ਨੌਜਵਾਨ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਇਸ ਤੋਂ ਇਲਾਵਾ ਲੋਕ ਇਸ ਨੂੰ ਤਿਆਰ ਕਰਨ ਦੀ ਰੈਸਪੀ ਵੀ ਪੁੱਛ ਰਹੇ ਹਨ।
ਜਾਣਕਾਰੀ ਦਿੰਦਿਆਂ ਬਰਗਰ ਚਾਚੂ ਨੇ ਦੱਸਿਆ ਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਰਗਰ ਹੈ ਤੇ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਰਿਕਾਰਡ ਦਰਜ ਕਰ ਚੁੱਕੇ ਹਨ ਤੇ ਅੱਜ 7ਵੀਂ ਖਾਣ ਵਾਲੀ ਚੀਜ਼ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਚਾਹੁੰਦੇ ਹਨ ਕਿ ਉਹ ਕੁਝ ਵੱਖਰਾ ਕਰਨ ਜਿਸਨੂੰ ਲੋਕ ਦੇਖਣ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ 'ਚ 'ਆਪ' ਦੀ ਹਾਰ ਮਗਰੋਂ ਪੰਜਾਬ ਵਜ਼ਾਰਤ 'ਚ ਵੱਡੇ ਫੇਰਬਦਲ ਦੀ ਤਿਆਰੀ !
ਉਨ੍ਹਾਂ ਨੇ ਦੱਸਿਆ ਕਿ ਇਸ ਬਰਗਰ ਵਿਚ 12 ਕਿਲੋ ਦਾ ਬੰਨ ਹੈ। ਇਸ ਤੋਂ ਇਲਾਵਾ 6 ਤੋਂ 7 ਕਿਲੋ ਤੱਕ ਵੱਖ-ਵੱਖ ਤਰ੍ਹਾਂ ਦੀ ਸਬਜ਼ੀਆਂ ਅਤੇ 6 ਤੋਂ 7 ਕਿਲੋ ਹੀ ਚੱਟਣੀਆਂ (ਸਾਊਸ) ਪਾਈਆਂ ਗਈਆਂ ਹਨ। ਇਕ ਕਿਲੋ ਪਨੀਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ 6 ਬਰਗਰ ਬਣਾ ਚੁੱਕੇ ਹਨ, ਜੋ ਲੋਕਾਂ ਦੀ ਕਾਫੀ ਖਿੱਚ ਦਾ ਕੇਂਦਰ ਰਹੇ ਸਨ।
- PTC NEWS