Wed, Nov 13, 2024
Whatsapp

ਅਮਰੀਕਾ 'ਚ ਏਅਰਸ਼ੋਅ ਦੌਰਾਨ ਭਿਆਨਕ ਹਾਦਸਾ ਵਪਾਰਿਆ, ਹਵਾ 'ਚ ਟਕਰਾਏ ਦੋ ਜਹਾਜ਼

Reported by:  PTC News Desk  Edited by:  Ravinder Singh -- November 13th 2022 08:36 AM
ਅਮਰੀਕਾ 'ਚ ਏਅਰਸ਼ੋਅ ਦੌਰਾਨ ਭਿਆਨਕ ਹਾਦਸਾ ਵਪਾਰਿਆ, ਹਵਾ 'ਚ ਟਕਰਾਏ ਦੋ ਜਹਾਜ਼

ਅਮਰੀਕਾ 'ਚ ਏਅਰਸ਼ੋਅ ਦੌਰਾਨ ਭਿਆਨਕ ਹਾਦਸਾ ਵਪਾਰਿਆ, ਹਵਾ 'ਚ ਟਕਰਾਏ ਦੋ ਜਹਾਜ਼

ਟੈਕਸਾਸ : ਅਮਰੀਕਾ ਦੇ ਡਲਾਸ ਵਿੱਚ ਇੱਕ ਏਅਰ ਸ਼ੋਅ ਦੌਰਾਨ ਦੋ ਜਹਾਜ਼ ਇਕ ਬੋਇੰਗ ਬੀ-17 ਬੰਬਾਰ ਤੇ ਇਕ ਛੋਟੇ ਜਹਾਜ਼ ਵਿਚਕਾਰ ਹਵਾ ਵਿੱਚ ਟੱਕਰ ਹੋ ਗਈ। ਟੱਕਰ ਹੋਣ ਮਗਰੋਂ ਦੋਵੇਂ ਜਹਾਜ਼ ਜ਼ਮੀਨ 'ਤੇ ਡਿੱਗ ਪਏ ਅਤੇ ਜ਼ਬਰਦਸਤ ਅੱਗ ਲੱਗਣ ਮਗਰੋਂ ਫਟ ਗਏ। ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੋਵਾਂ ਜਹਾਜ਼ਾਂ ਦੇ ਪਾਇਲਟਾਂ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ।

ਇਹ ਵੀ ਪੜ੍ਹੋ : Himachal Election 2022 Highlights: ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ 'ਚ ਵੋਟਿੰਗ ਖਤਮ, 5 ਵਜੇ ਤੱਕ 65.50 ਫਿਸਦ ਵੋਟਿੰਗ


ਏਅਰਸ਼ੋਅ ਦੇ ਹਾਜ਼ਰੀਨ ਦੁਆਰਾ ਕੈਪਚਰ ਕੀਤੇ ਗਏ ਵੀਡੀਓ 'ਚ ਬੀ-17 ਬੰਬਾਰ ਉਡਦਾ ਦਿਖਾਈ ਦੇ ਰਿਹਾ ਹੈ। ਉਹ ਜ਼ਮੀਨ ਤੋਂ ਬਹੁਤ ਉੱਚਾ ਨਹੀਂ ਸੀ ਅਤੇ ਸਿੱਧੀ ਲਾਈਨ ਵਿੱਚ ਉੱਡ ਰਿਹਾ ਹੈ। ਜਦੋਂ ਕਿ ਇੱਕ ਛੋਟਾ ਜਹਾਜ਼ ਬੈੱਲ ਪੀ-63 ਕਿੰਗਕੋਬਰਾ ਆਪਣੀ ਦਿਸ਼ਾ ਬਦਲਦਾ ਹੈ ਅਤੇ ਖੱਬੇ ਪਾਸੇ ਤੋਂ ਆਉਂਦਾ ਹੈ ਅਤੇ ਬੰਬਾਰ ਜਹਾਜ਼ ਨਾਲ ਸਿੱਧਾ ਟਕਰਾ ਕੇ ਟੁਕੜਿਆਂ ਵਿੱਚ ਬਦਲ ਜਾਂਦਾ ਹੈ। ਇਸ ਟੱਕਰ ਤੋਂ ਬਾਅਦ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਬੰਬਾਰ ਜਹਾਜ਼ ਬੀ-17 ਸਿੱਧਾ ਹੇਠਾਂ ਡਿੱਗ ਪਿਆ ਅਤੇ ਕੁਝ ਹੀ ਸਕਿੰਟਾਂ 'ਚ ਅੱਗ ਦੇ ਗੋਲੇ 'ਚ ਬਦਲ ਗਿਆ।

ਐਸੋਸੀਏਟਡ ਪ੍ਰੈਸ ਨੇ ਦੱਸਿਆ ਕਿ ਇਹ ਘਟਨਾ ਏਅਰ ਫੋਰਸ ਦੇ ਮੈਮੋਰੀਅਲ ਵਿੰਗਜ਼ ਦੇ ਡਲਾਸ ਸ਼ੋਅ ਦੌਰਾਨ ਵਾਪਰੀ। ਐਫਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਾਰ ਇੰਜਣਾਂ ਵਾਲੇ ਬੀ-17 ਬੰਬਾਰ ਨੇ ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਵਿਰੁੱਧ ਹਵਾਈ ਜੰਗ ਜਿੱਤਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ।ਪੀ-63 ਕਿੰਗਕੋਬਰਾ ਇੱਕ ਲੜਾਕੂ ਜਹਾਜ਼ ਸੀ ਜੋ ਉਸੇ ਯੁੱਧ ਦੌਰਾਨ ਬੇਲ ਏਅਰਕ੍ਰਾਫਟ ਦੁਆਰਾ ਵਿਕਸਤ ਕੀਤਾ ਗਿਆ ਸੀ। ਸੋਵੀਅਤ ਹਵਾਈ ਸੈਨਾ ਨੇ ਵੀ ਇਸਦੀ ਵਰਤੋਂ ਜੰਗ ਵਿੱਚ ਕੀਤੀ।

- PTC NEWS

Top News view more...

Latest News view more...

PTC NETWORK