Thu, Jan 2, 2025
Whatsapp

Karan Aujla : ਚੱਲਦੇ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਦੇ ਮੂੰਹ 'ਤੇ ਮਾਰੀ ਜੁੱਤੀ, ਗੁੱਸੇ 'ਚ ਆਏ ਗਾਇਕ ਨੇ ਕੱਢੀਆਂ ਗਾਲ੍ਹਾਂ

ਲੰਡਨ 'ਚ ਚੱਲਦੇ ਸ਼ੋਅ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਵੱਲ ਕਿਸੇ ਨੇ ਜੁੱਤੀ ਸੁੱਟ ਦਿੱਤੀ ਜੋ ਉਹਨਾਂ ਦੇ ਚਿਹਰੇ ਉੱਤੇ ਜਾ ਵੱਜੀ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- September 07th 2024 01:04 PM -- Updated: September 07th 2024 04:21 PM
Karan Aujla : ਚੱਲਦੇ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਦੇ ਮੂੰਹ 'ਤੇ ਮਾਰੀ ਜੁੱਤੀ, ਗੁੱਸੇ 'ਚ ਆਏ ਗਾਇਕ ਨੇ ਕੱਢੀਆਂ ਗਾਲ੍ਹਾਂ

Karan Aujla : ਚੱਲਦੇ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਦੇ ਮੂੰਹ 'ਤੇ ਮਾਰੀ ਜੁੱਤੀ, ਗੁੱਸੇ 'ਚ ਆਏ ਗਾਇਕ ਨੇ ਕੱਢੀਆਂ ਗਾਲ੍ਹਾਂ

Karan Aujla : ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂ.ਕੇ ਟੂਰ 'ਤੇ ਹਨ। ਲੰਡਨ 'ਚ ਉਨ੍ਹਾਂ ਦਾ ਕੰਸਰਟ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਹਨਾਂ ਵੱਲ ਜੁੱਤੀ ਸੁੱਟ ਦਿੱਤੀ। ਗੁੱਸੇ 'ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿੱਤੀ।

ਕਰਨ ਔਜਲਾ ਲੰਡਨ ਸ਼ੋਅ ਦੌਰਾਨ ਸਟੇਜ 'ਤੇ ਪਰਫਾਰਮ ਕਰ ਰਹੀ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। ਦੱਸ ਦਈਏ ਕਿ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਜੁੱਤੀ ਖੱਬੇ ਪਾਸਿਓਂ ਸਟੇਜ ਵੱਲ ਆਈ ਅਤੇ ਸਿੱਧੀ ਕਰਨ ਔਜਲਾ ਦੇ ਚਿਹਰੇ 'ਤੇ ਲੱਗੀ। ਜਿਸ ਤੋਂ ਬਾਅਦ ਕਰਨ ਔਜਲਾ ਗੁੱਸੇ 'ਚ ਆ ਗਿਆ।


ਇਸ ਘਟਨਾ 'ਤੇ ਗਾਇਕ ਨੇ ਕੀ ਕਿਹਾ?

ਕਰਨ ਔਜਲਾ ਨੇ ਸਟੇਜ ਤੋਂ ਸਭ ਤੋਂ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਕਿਹਾ- ਠਹਿਰੋ... ਇਹ ਕੌਣ ਸੀ, ਮੈਂ ਤੁਹਾਨੂੰ ਸਟੇਜ 'ਤੇ ਆਉਣ ਲਈ ਕਹਿ ਰਿਹਾ ਹਾਂ। ਤੁਸੀਂ ਅਜਿਹਾ ਕਿਉਂ ਕੀਤਾ? ਅਜਿਹਾ ਨਾ ਕਰੋ, ਇੱਜ਼ਤ ਦਿਓ।

ਵਰਲਡ ਟੂਰ 'ਤੇ ਹਨ ਕਰਨ ਔਜਲਾ

ਕਰਨ ਔਜਲਾ ਇਨ੍ਹੀਂ ਦਿਨੀਂ ਵਰਲਡ ਟੂਰ 'ਤੇ ਹਨ। ਉਹ ਕੁਝ ਦਿਨਾਂ ਤੋਂ ਯੂਕੇ ਵਿੱਚ ਹੈ ਅਤੇ ਲਾਈਵ ਕੰਸਰਟ ਕਰ ਰਿਹਾ ਹੈ। ਲੰਡਨ ਅਤੇ ਬਰਮਿੰਘਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ 'ਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੀ ਸ਼ੋਅ ਕਰ ਰਿਹਾ ਹੈ। ਉਹ ਇਸ ਸਾਲ ਦੇ ਅੰਤ ਵਿੱਚ ਦਿੱਲੀ ਵਿੱਚ 2 ਸ਼ੋਅ ਵੀ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ : Ferozepur triple Murder Case : ਫ਼ਿਰੋਜ਼ਪੁਰ ’ਚ 3 ਭੈਣ ਭਰਾਵਾਂ ਦਾ ਕਤਲ ਕਰਕੇ ਭੱਜੇ 7 ਮੁਲਜ਼ਮ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK