Sun, Sep 8, 2024
Whatsapp

ਪੀਐਮ ਦੀ ਮਾਂ ਦੇ ਦੇਹਾਂਤ 'ਤੇ ਦੂਜੀ ਜਮਾਤ ਦੇ ਬੱਚੇ ਨੇ ਲਿਖਿਆ ਸ਼ੋਕ ਪੱਤਰ, ਮੋਦੀ ਦੇ ਜਵਾਬ ਨੇ ਜਿੱਤਿਆ ਦਿਲ

Reported by:  PTC News Desk  Edited by:  Ravinder Singh -- February 17th 2023 04:16 PM -- Updated: February 17th 2023 04:17 PM
ਪੀਐਮ ਦੀ ਮਾਂ ਦੇ ਦੇਹਾਂਤ 'ਤੇ ਦੂਜੀ ਜਮਾਤ ਦੇ ਬੱਚੇ ਨੇ ਲਿਖਿਆ ਸ਼ੋਕ ਪੱਤਰ, ਮੋਦੀ ਦੇ ਜਵਾਬ ਨੇ ਜਿੱਤਿਆ ਦਿਲ

ਪੀਐਮ ਦੀ ਮਾਂ ਦੇ ਦੇਹਾਂਤ 'ਤੇ ਦੂਜੀ ਜਮਾਤ ਦੇ ਬੱਚੇ ਨੇ ਲਿਖਿਆ ਸ਼ੋਕ ਪੱਤਰ, ਮੋਦੀ ਦੇ ਜਵਾਬ ਨੇ ਜਿੱਤਿਆ ਦਿਲ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦੇ ਦੇਹਾਂਤ ਉਤੇ ਦੂਜੀ ਜਮਾਤ ਦੇ ਵਿਦਿਆਰਥੀ ਨੇ ਸ਼ੋਕ ਪੱਤਰ ਭੇਜਿਆ। ਛੋਟੇ ਬੱਚੇ ਨੇ ਪੀਐਮ ਮੋਦੀ ਨੂੰ ਭਾਵੁਕ ਚਿੱਠੀ ਲਿਖੀ ਤੇ ਉਨ੍ਹਾਂ ਦੀ ਮਾਂ ਦੀ ਮੌਤ ਉਤੇ ਦੁੱਖ ਜ਼ਾਹਿਰ ਕੀਤਾ। ਇਸ ਮਗਰੋਂ ਮੋਦੀ ਨੇ ਵਿਦਿਆਰਥੀ ਦੁਆਰਾ ਭੇਜੇ ਗਏ ਸ਼ੋਕ ਪੱਤਰ ਦਾ ਜਵਾਬ ਦਿੱਤਾ।



ਉਸ ਦੇ ਵਿਚਾਰਾਂ ਤੇ ਪ੍ਰਾਰਥਨਾਵਾਂ ਲਈ ਬੱਚੇ ਦਾ ਧੰਨਵਾਦ ਕੀਤਾ। ਆਪਣੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, 'ਮਾਂ ਦਾ ਵਿਛੋੜਾ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਤੁਹਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ 'ਚ ਮੈਨੂੰ ਸ਼ਾਮਲ ਕਰਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡਾ ਪਿਆਰ ਅਤੇ ਦਿਲਾਸਾ ਮੈਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਤੇ ਹਿੰਮਤ ਦਿੰਦਾ ਹੈ।

ਵਿਦਿਆਰਥੀ ਦੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 30 ਦਸੰਬਰ, 2022 ਨੂੰ ਲਿਖੇ ਇਕ ਪੱਤਰ 'ਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ 2ਵੀਂ ਜਮਾਤ ਦੇ ਵਿਦਿਆਰਥੀ ਆਰੁਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦੀ ਮੌਤ 'ਤੇ ਸੰਵੇਦਨਾ ਜ਼ਾਹਰ ਕੀਤੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਖੁਸ਼ਬੂ ਸੁੰਦਰ ਨੇ ਟਵਿੱਟਰ 'ਤੇ ਪੱਤਰ ਸਾਂਝਾ ਕੀਤਾ।

ਇਹ ਵੀ ਪੜ੍ਹੋ : ਦਿੱਲੀ-ਐਨਸੀਆਰ 'ਚ ਸਵੇਰੇ ਛਾਈ ਹਲਕੀ ਧੁੰਦ, ਕੁਝ ਸੂਬਿਆਂ 'ਚ ਮੀਂਹ ਦੀ ਚਿਤਾਵਨੀ, ਜਾਣੋ ਕਿਸ ਤਰ੍ਹਾਂ ਦਾ ਰਹੇਗਾ ਮੌਸਮ

ਮਾਈਕਰੋ ਬਲਾਗਿੰਗ ਪਲੇਟਫਾਰਮ 'ਤੇ ਚਿੱਠੀ ਸਾਂਝੀ ਕਰਦਿਆਂ ਲਿਖਿਆ, 'ਇਹ ਹੈ ਇਕ ਸੱਚੇ ਸਿਆਸਤਦਾਨ ਦੇ ਹਨ ਗੁਣ ਹਨ। ਪ੍ਰਧਾਨ ਮੰਤਰੀ ਨੇ ਦੂਜੀ ਕਲਾਸ ਦੇ ਵਿਦਿਆਰਥੀ ਦੇ ਸ਼ੋਕ ਪੱਤਰ ਦਾ ਜਵਾਬ ਦਿੱਤਾ। ਇਹ ਜੀਵਨ ਬਦਲਣ ਵਾਲੇ ਸੰਕੇਤ ਹਨ ਜੋ ਇਸ ਨੌਜਵਾਨ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਲੈ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦਾ ਪਿਛਲੇ ਸਾਲ 30 ਦਸੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ 'ਚ 100 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ।

- PTC NEWS

Top News view more...

Latest News view more...

PTC NETWORK