Wed, Oct 9, 2024
Whatsapp

Shilpa Shetty : ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਵਧੀਆਂ ਮੁਸ਼ਕਿਲਾਂ ! ਇੱਕ ਵਿਅਕਤੀ ਨੇ ਦਰਜ ਕਰਵਾਇਆ ਕੇਸ; ਜਾਣੋ ਕਾਰਨ

ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ, ਅਦਾਕਾਰਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਸ਼ਿਲਪਾ ਸਮੇਤ ਚਾਰ ਲੋਕਾਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਨਿੱਜੀ ਸਮਾਗਮ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਸਾਰਿਆਂ ਨੂੰ ਇਸ ਮਾਮਲੇ ਦੀ ਸੁਣਵਾਈ ਦਾ ਇੰਤਜ਼ਾਰ ਹੈ।

Reported by:  PTC News Desk  Edited by:  Dhalwinder Sandhu -- October 09th 2024 09:41 AM
Shilpa Shetty : ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਵਧੀਆਂ ਮੁਸ਼ਕਿਲਾਂ ! ਇੱਕ ਵਿਅਕਤੀ ਨੇ ਦਰਜ ਕਰਵਾਇਆ ਕੇਸ; ਜਾਣੋ ਕਾਰਨ

Shilpa Shetty : ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਵਧੀਆਂ ਮੁਸ਼ਕਿਲਾਂ ! ਇੱਕ ਵਿਅਕਤੀ ਨੇ ਦਰਜ ਕਰਵਾਇਆ ਕੇਸ; ਜਾਣੋ ਕਾਰਨ

Shilpa Shetty : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀਆਂ ਫਿਲਮਾਂ ਅਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਰ ਇਸ ਸਮੇਂ ਉਹ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਚਰਚਾ ਦਾ ਹਿੱਸਾ ਬਣ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਸੀਜੇਐਮ ਅਦਾਲਤ ਵਿੱਚ ਸ਼ਿਲਪਾ ਸ਼ੈੱਟੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਲਪਾ ਦੇ ਨਾਲ ਇਸ 'ਚ 4 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਐਡਵੋਕੇਟ ਸੁਧੀਰ ਓਝਾ ਨੇ ਸ਼ਿਲਪਾ ਅਤੇ ਹੋਰ 4 ਲੋਕਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।

ਹੁਣ ਇਸ ਮਾਮਲੇ ਦੀ ਸੁਣਵਾਈ 11 ਨਵੰਬਰ ਨੂੰ ਹੋਵੇਗੀ। ਹਾਲਾਂਕਿ ਸ਼ਿਲਫਾ ਖਿਲਾਫ ਇਹ ਕਾਰਵਾਈ ਕਿਉਂ ਕੀਤੀ ਗਈ ਹੈ, ਉਹ ਕਾਫੀ ਹੈਰਾਨੀਜਨਕ ਹੈ। ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਮੁਜ਼ੱਫਰਪੁਰ ਦੇ ਕਲਾਮ ਬਾਗ ਚੌਕ ਨੇੜੇ ਕਲਿਆਣ ਜਿਊਲਰਜ਼ ਦੇ ਸ਼ੋਅਰੂਮ ਦਾ ਉਦਘਾਟਨ ਹੋਣਾ ਸੀ, ਜਿੱਥੇ ਅਦਾਕਾਰਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਜਿਵੇਂ ਹੀ ਸ਼ਿਲਪਾ ਦੇ ਆਉਣ ਦੀ ਖਬਰ ਮਿਲੀ ਤਾਂ ਉੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।


ਅਦਾਕਾਰਾ ਕਾਰਨ ਰੋਡ ਜਾਮ!

ਸੁਧੀਰ ਓਝਾ ਨੇ ਕਿਹਾ ਕਿ ਉਹ ਖੁਦ ਇਸ ਜਾਮ ਵਿੱਚ ਫਸ ਗਏ ਸਨ। ਪ੍ਰੋਗਰਾਮ ਦੌਰਾਨ ਟਰੈਫਿਕ ਸਿਗਨਲ ਵੀ ਬੰਦ ਰਹੇ, ਜਿਸ ਕਾਰਨ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਹੋਈ। ਟਰੈਫਿਕ ਵਿੱਚ ਫਸੇ ਰਹਿਣ ਕਾਰਨ ਕਈ ਲੋਕ ਜ਼ਰੂਰੀ ਕੰਮ ਤੋਂ ਖੁੰਝ ਗਏ। ਸੁਧੀਰ ਓਝਾ ਨੇ ਦੱਸਿਆ ਕਿ ਟਰੈਫਿਕ ਵਿੱਚ ਫਸੇ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ। ਇਸ ਨੂੰ ਦੇਖਦੇ ਹੋਏ ਵਕੀਲ ਨੇ ਸ਼ਿਲਪਾ ਅਤੇ ਹੋਰ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। 

ਇਲਜ਼ਾਮ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਇੱਕ ਨਿੱਜੀ ਸਮਾਗਮ ਸੀ ਅਤੇ ਇਸ ਕਾਰਨ ਕਈ ਘੰਟੇ ਸੜਕ ਜਾਮ ਰਹੀ। ਲੋਕ ਟ੍ਰੈਫਿਕ ਜਾਮ 'ਚ ਫਸੇ ਰਹੇ ਅਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਿਲਪਾ ਤੋਂ ਇਲਾਵਾ ਬਾਕੀ 4 ਲੋਕਾਂ 'ਚ ਮੁਜ਼ੱਫਰਪੁਰ ਦੇ ਜ਼ਿਲ੍ਹਾਂ ਅਧਿਕਾਰੀ ਸੁਬਰਤ ਕੁਮਾਰ ਸੇਨ, ਕਲਿਆਣ ਜਵੈਲਰ ਇਸਟੈਬਲਿਸ਼ਮੈਂਟ ਦੇ ਸੰਸਥਾਪਕ ਟੀ.ਐੱਮ. ਕਲਿਆਣ ਅਤੇ ਕਾਰਜਕਾਰੀ ਨਿਰਦੇਸ਼ਕ ਰਮੇਸ਼ ਕਲਿਆਣ ਸ਼ਾਮਲ ਹਨ।

ਇਹ ਵੀ ਪੜ੍ਹੋ : RBI MPC Meeting : ਤੁਹਾਡੇ ਲੋਨ ਦੀ EMI ਵਧੇਗੀ ਜਾਂ ਘਟੇਗੀ, ਅੱਜ ਲਿਆ ਜਾਵੇਗਾ ਫੈਸਲਾ

- PTC NEWS

Top News view more...

Latest News view more...

PTC NETWORK