Fri, Dec 27, 2024
Whatsapp

Nangal Explosion News : ਘਰ ’ਚ ਘਰੇਲੂ ਗੈਸ ਪਾਈਪ ਲਾਈਨ ਫਟਣ ਨਾਲ ਹੋਇਆ ਜੋਰਦਾਰ ਧਮਾਕਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਵੀਡੀਓ ਬਣਾ ਕੇ ਦੱਸਿਆ ਕਿ ਇਸ ਘਰ ਦੇ ਮਾਲਕਾਂ ਵੱਲੋਂ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਨਵੇਂ ਘਰ ਵਿੱਚ ਸ਼ਿਫਟ ਕੀਤਾ ਗਿਆ ਸੀ ਅਤੇ ਇੱਕ ਕੰਪਨੀ ਵੱਲੋਂ ਸਪਲਾਈ ਕੀਤੀ ਜਾਂਦੀ ਘਰੇਲੂ ਗੈਸ ਲਾਈਨ ਦਾ ਕਨੈਕਸ਼ਨ ਲਿਆ ਸੀ

Reported by:  PTC News Desk  Edited by:  Aarti -- November 13th 2024 09:18 PM
Nangal Explosion News :  ਘਰ ’ਚ ਘਰੇਲੂ ਗੈਸ ਪਾਈਪ ਲਾਈਨ ਫਟਣ ਨਾਲ ਹੋਇਆ ਜੋਰਦਾਰ ਧਮਾਕਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Nangal Explosion News : ਘਰ ’ਚ ਘਰੇਲੂ ਗੈਸ ਪਾਈਪ ਲਾਈਨ ਫਟਣ ਨਾਲ ਹੋਇਆ ਜੋਰਦਾਰ ਧਮਾਕਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਨੰਗਲ ਦੇ ਕੰਚੇੜਾ ਇਲਾਕੇ ’ਚ ਇੱਕ ਘਰ ’ਚ ਗੈਸ ਪਾਈਪ ਲਾਈਨ ਦੇ ਫੱਟਣ ਕਾਰਨ ਜੋਰਦਾਰ ਧਮਾਕਾ ਹੋਇਆ। ਜਿਸ ਨਾਲ ਰਸੋਈ ’ਚ ਪਿਆ ਕੀਮਤੀ ਸਮਾਨ ਬੁਰਾ ਤਰ੍ਹਾਂ ਨਾਲ ਨੁਕਸਾਨਿਆ ਗਿਆ। ਉੱਥੇ ਹੀ ਗੁਆਂਢ ’ਚ ਇਹ ਧਮਾਕਾ ਸੁਣਨ ਤੋਂ ਬਾਅਦ ਲੋਕ ਡਰ ਰਹੇ ਹਨ। 

ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਵੀਡੀਓ ਬਣਾ ਕੇ ਦੱਸਿਆ ਕਿ ਇਸ ਘਰ ਦੇ ਮਾਲਕਾਂ ਵੱਲੋਂ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਨਵੇਂ ਘਰ ਵਿੱਚ ਸ਼ਿਫਟ ਕੀਤਾ ਗਿਆ ਸੀ ਅਤੇ ਇੱਕ ਕੰਪਨੀ ਵੱਲੋਂ ਸਪਲਾਈ ਕੀਤੀ ਜਾਂਦੀ ਘਰੇਲੂ ਗੈਸ ਲਾਈਨ ਦਾ ਕਨੈਕਸ਼ਨ ਲਿਆ ਸੀ ਪਰ ਅੱਜ ਇਹ ਘਟਨਾ ਵਾਪਰੀ ਹੈ ਜਿਸ ਦੇ ਲਈ ਇਹਨਾਂ ਲੋਕਾਂ ਨੇ ਸਿੱਧੇ ਤੌਰ ’ਤੇ ਕੰਪਨੀ ਨੂੰ ਜਿੰਮੇਵਾਰ ਠਹਿਰਾਇਆ ਹੈ। 


ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੇੜੇ ਦੇ ਪਿੰਡ ਬਰਾਰੀ ਵਿਖੇ ਵੀ ਕੁਝ ਸਮਾਂ ਪਹਿਲਾਂ ਅਜਿਹੀ ਘਟਨਾ ਵਾਪਰੀ ਪਰ ਕੰਪਨੀ ਵੱਲੋਂ ਅਜਿਹੀਆਂ ਘਟਨਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। 

ਕਾਬਿਲੇਗੌਰ ਹੈ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਪੂਰੇ ਇਲਾਕੇ ਵਿੱਚ ਇੱਕ ਕੰਪਨੀ ਵੱਲੋਂ ਘਰੇਲੂ ਗੈਸ ਗੈਸ ਪਾਈਪ ਲਾਈਨ ਵਿਛਾ ਕੇ ਘਰ ਘਰ ਗੈਸ ਸਪਲਾਈ ਦੇਣੀ ਸ਼ੁਰੂ ਕੀਤੀ ਗਈ ਸੀ ਪਰ ਜਿਸ ਤਰ੍ਹਾਂ ਹੁਣ ਇਹ ਘਟਨਾ ਵਾਪਰੀ ਹੈ। ਉਸ ਨਾਲ ਇਸ ਇਲਾਕੇ ਦੇ ਲੋਕ ਡਰੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਪਿੱਛੇ ਜਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਘਟਨਾ ਦੇ ਵਿੱਚ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਵੱਡਾ ਮਾਲੀ ਨੁਕਸਾਨ ਇਸ ਘਟਨਾ ਦੇ ਵਿੱਚ ਹੋਇਆ ਹੈ।

ਇਹ ਵੀ ਪੜ੍ਹੋ : Ludhiana Railway Station : ਲੁਧਿਆਣਾ ’ਚ 15 ਨਵੰਬਰ ਤੋਂ 14 ਟਰੇਨਾਂ ਰੱਦ, 47 ਦਿਨਾਂ ਤੱਕ ਇਹ ਪਲੇਟਫਾਰਮ ਰਹਿਣਗੇ ਬੰਦ

- PTC NEWS

Top News view more...

Latest News view more...

PTC NETWORK