ਰਾਜਪਾਲ ਦਾ ਵਿਰੋਧ ਕਰਨ ਪੁੱਜੇ ਲਤੀਫਪੁਰਾ ਪੀੜਤਾਂ ਤੇ ਪੁਲਿਸ ਵਿਚਾਲੇ ਹੰਗਾਮਾ
ਜਲੰਧਰ : ਪੰਜਾਬ ਦੇ ਰਾਜਪਾਲ ਅੱਜ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਪੁੱਜੇ ਜਿਥੇ ਉਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਲਤੀਫਪੁਰਾ ਦੇ ਕਿਸਾਨਾਂ ਅਤੇ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ।
ਲਤੀਫਪੁਰਾ ਦੇ ਕਿਸਾਨ ਅਤੇ ਲੋਕ ਰਾਜਪਾਲ ਦੀ ਆਮਦ 'ਤੇ ਰੋਸ ਜ਼ਾਹਿਰ ਕਰਨ ਲਈ ਸਟੇਡੀਅਮ ਦੇ ਨੇੜੇ ਪਹੁੰਚ ਗਏ। ਇਸ ਮੌਕੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਤਾਜ਼ਾ ਜਾਣਕਾਰੀ ਅਨੁਸਾਰ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਕਾਫੀ ਹੰਗਾਮਾ ਵੀ ਹੋਇਆ। ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਇਸ ਮੌਕੇ ਮੁਜ਼ਾਹਰਾਕਾਰੀ ਕਾਲੇ ਝੰਡਾ ਰਾਜਪਾਲ ਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਬਲ ਵੱਲੋਂ ਰੋਕ ਦਿੱਤਾ ਗਿਆ। ਕਿਸਾਨ ਰਾਜਪਾਲ ਨੂੰ ਮਿਲਣਾ ਚਾਹੁੰਦੇ ਸਨ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਗਣਤੰਤਰ ਦਿਵਸ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਉਹ ਉਨ੍ਹਾਂ ਨੂੰ ਉਥੇ ਨਹੀਂ ਜਾਣ ਦੇ ਸਕਦੇ। ਪ੍ਰੋਗਰਾਮ ਤੋਂ ਬਾਅਦ, ਤੁਹਾਨੂੰ ਰਾਜਪਾਲ ਨੂੰ ਮਿਲਣ ਲਈ ਸਮਾਂ ਲੈਣਾ ਚਾਹੀਦਾ ਹੈ ਪਰ ਕਿਸਾਨ ਲਤੀਫਪੁਰਾ ਸਬੰਧੀ ਮੰਗ ਪੱਤਰ ਰਾਜਪਾਲ ਨੂੰ ਸੌਂਪਣ ਲਈ ਜਿੱਦ ਉਤੇ ਅੜੇ ਰਹੇ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ। ਇਸ 'ਚ ਇਕ ਕਿਸਾਨ ਆਗੂ ਵੀ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਕਿਸਾਨ ਸੜਕ 'ਤੇ ਹੀ ਬੈਠ ਗਏ। ਇਸ ਮੌਕੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਨਗਰ ਨਿਗਮ ਦੀ ਵੱਡੀ ਕਾਰਵਾਈ, ਸਿੱਧੂ ਦੇ ਸਵਾਗਤ ਲਈ ਲਾਏ ਹੋਰਡਿੰਗ ਹਟਾਏ
- PTC NEWS