ਸ਼ੌਂਕ ਨੂੰ ਬਣਾਇਆ ਕਾਰੋਬਾਰ ; ਕੁੱਤਿਆਂ ਦੀ ਨਵੀਂ ਬ੍ਰੀਡ ਤਿਆਰ ਕਰਕੇ ਵੇਚਦੀ ਘਰੇਲੂ ਔਰਤ
ਬਠਿੰਡਾ : ਬਠਿੰਡਾ ਦੀ ਇਕ ਘਰੇਲੂ ਔਰਤ ਨੇ ਆਪਣੇ ਸ਼ੌਂਕ ਨੂੰ ਆਪਣੇ ਕਾਰੋਬਾਰ ਵਜੋਂ ਅਪਣਾ ਲਿਆ ਹੈ। ਘਰੇਲੂ ਔਰਤ ਬਠਿੰਡਾ ਵੇਲਾ ਡੋਗ ਹਾਊਸ ਦੇ ਨਾਮ ਉਤੇ ਕਾਰੋਬਾਰ ਕਰ ਰਹੀ। ਉਹ ਕੁੱਤਿਆਂ ਨੂੰ ਵੇਚਣ ਤੇ ਖ਼ਰੀਦਣ ਦਾ ਕਾਰੋਬਾਰ ਕਰਦੀ ਹੈ। ਗੱਲਬਾਤ ਦੌਰਾਨ ਔਰਤ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਨੇ ਇਕ ਕੁੱਤਾ ਖ਼ਰੀਦਿਆ ਸੀ ਤੇ ਫਿਰ ਉਸ ਵੱਲੋਂ ਮੀਟਿੰਗ ਕਰਵਾ ਕੇ ਕਤੂਰੇ ਪ੍ਰਾਪਤ ਕੀਤੇ ਗਏ।
ਸ਼ੌਂਕ ਵਜੋਂ ਲਿਆਂਦੇ ਗਏ ਇਹ ਕੁੱਤੇ ਦੀ ਚੰਗੀ ਦੇਖਭਾਲ ਹੋਣ ਕਾਰਨ ਉਸ ਦੀ ਇਕ ਵੱਖਰੀ ਦਿੱਖ ਨੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਵੱਡੀ ਗਿਣਤੀ ਵਿੱਚ ਲੋਕ ਉਸ ਕੋਲ ਕੁੱਤੇ ਖ਼ਰੀਦਣ ਆਉਣ ਲੱਗੇ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੇ ਕੁੱਤਿਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਤੇ ਡੋਗ ਸ਼ੋਅ ਦੌਰਾਨ ਉਸ ਦੇ ਕੁੱਤਿਆਂ ਨੂੰ ਪਸੰਦ ਕੀਤਾ ਜਾਣ ਲੱਗਾ। ਹੌਲੀ-ਹੌਲੀ ਉਸ ਨੇ ਆਪਣੇ ਕਾਰੋਬਾਰ ਨੂੰ ਹੋਰ ਫੈਲਾਅ ਦਿੱਤਾ। ਇਸ ਸਮੇਂ ਉਸ ਕੋਲ ਕਾਫੀ ਨਸਲਾਂ ਦੇ ਕੁੱਤੇ ਹਨ।
ਇਹ ਵੀ ਪੜ੍ਹੋ : ਜਲੰਧਰ ਵਿਖੇ ਗੁਰੂ ਘਰ ’ਚ ਵਾਪਰੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੱਦੀ ਇਕੱਤਰਤਾ
ਇਕ ਵਾਰ ਕਤੂਰੇ ਹੋਣ ਉਤੇ 45 ਦਿਨਾਂ ਬਾਅਦ ਹੀ ਇਨ੍ਹਾਂ ਦੀ ਸੇਲ ਕੀਤੀ ਜਾ ਸਕਦੀ ਹੈ। ਬਾਕੀ ਇਨ੍ਹਾਂ ਦੀ ਦੇਖ-ਭਾਲ ਵੀ ਕਰਨੀ ਪੈਂਦੀ ਹੈ ਜਿਸ ਲਈ ਇੰਜੈਕਸ਼ਨ ਆਦਿ ਲਗਵਾਉਣੇ ਪੈਂਦੇ ਹਨ। ਛੋਟੇ ਕਤੂਰਿਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਜੇਕਰ ਇਨ੍ਹਾਂ ਕਤੂਰਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ ਤੇ ਇਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਈ ਰੱਖਣਾ ਸਭ ਤੋਂ ਜ਼ਰੂਰੀ ਹੈ।
- PTC NEWS