Sat, Dec 21, 2024
Whatsapp

Three feet Tall woman : ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਮਾਲ, ਸਾਢੇ ਤਿੰਨ ਫੁੱਟ ਦੀ ਔਰਤ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ

ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਨੇ ਕਮਾਲ ਕਰਕੇ ਦਿਖਾਇਆ ਹੈ। ਡਾਕਟਰਾਂ ਨੇ ਸਾਡੇ ਤਿੰਨ ਫੁੱਟ ਦੇ ਕੱਦ ਦੀ ਇੱਕ ਔਰਤ ਦਾ ਪਹਿਲੀ ਵਾਰ ਵੱਖਰੇ ਢੰਗ ਸਜੇਰੀਅਨ ਜਨੇਪਾ ਕਰਵਾਇਆ ਹੈ।

Reported by:  PTC News Desk  Edited by:  Dhalwinder Sandhu -- September 15th 2024 03:03 PM -- Updated: September 15th 2024 03:13 PM
Three feet Tall woman : ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਮਾਲ, ਸਾਢੇ ਤਿੰਨ ਫੁੱਟ ਦੀ ਔਰਤ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ

Three feet Tall woman : ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਮਾਲ, ਸਾਢੇ ਤਿੰਨ ਫੁੱਟ ਦੀ ਔਰਤ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ

Gurdaspur News : ਜਿੱਥੇ ਆਮ ਤੌਰ ’ਤੇ ਸਰਕਾਰੀ ਡਾਕਟਰ ਇਲਾਜ ਤੋਂ ਭੱਜਦੇ ਨਜ਼ਰ ਆਉਂਦੇ ਹਨ ਅਤੇ ਜਿਆਦਾਤਰ ਮਰੀਜ਼ਾਂ ਨੂੰ ਰੈਫਰ ਕਰਨ ਨੂੰ ਹੀ ਤਵੱਜੋ ਦਿੰਦੇ ਹਨ, ਉੱਥੇ ਹੀ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਨੇ ਹਿੰਮਤ ਕਰਕੇ ਮਰੀਜ਼ ਨੂੰ ਅੰਮ੍ਰਿਤਸਰ ਰੈਫਰ ਕਰਨ ਦੀ ਬਜਾਏ ਉਸ ਦਾ ਖੁਦ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਤੇ ਟੀਮ ਨੇ ਮਿਲ ਕੇ ਸਾਡੇ ਤਿੰਨ ਫੁੱਟ ਦੇ ਕੱਦ ਦੀ ਇੱਕ ਔਰਤ ਦਾ ਪਹਿਲੀ ਵਾਰ ਵੱਖਰੇ ਢੰਗ ਸਜੇਰੀਅਨ ਜਨੇਪਾ ਕਰਵਾਇਆ ਹੈ। 

ਡਾਕਟਰਾਂ ਨੇ ਹਿੰਮਤ ਕਰਕੇ ਕੀਤਾ ਸਫਲ ਆਪਰੇਸ਼ਨ


ਦਰਅਸਲ ਕੱਦ ਛੋਟਾ ਹੋਣ ਕਰਕੇ ਉਸ ਨੂੰ ਬੇਹੋਸ਼ ਕਰਨ ਵਾਲਾ ਰੀਡ ਦੀ ਹੱਡੀ ’ਤੇ ਲੱਗਣ ਵਾਲਾ ਟੀਕਾ ਨਹੀਂ ਲਗਾਇਆ ਜਾ ਸਕਦਾ ਸੀ, ਕਿਉਂਕਿ ਉਸ ਨਾਲ ਉਸ ਨੂੰ ਤਕਲੀਫ ਹੋ ਸਕਦੀ ਸੀ ਅਤੇ ਉਸਦਾ ਸਾਹ ਰੁਕ ਸਕਦਾ ਸੀ ਅਤੇ ਉਸਨੂੰ ਤੁਰੰਤ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ। ਪਹਿਲਾਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਭੇਜਣਾ ਠੀਕ ਸਮਝਿਆ, ਪਰ ਮਰੀਜ਼ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਬੇਨਤੀ ’ਤੇ ਡਾਕਟਰਾਂ ਦੀ ਟੀਮ ਨੇ ਉਸ ਦਾ ਇੱਥੇ ਹੀ ਇਲਾਜ ਕਰਨ ਦਾ ਫੈਸਲਾ ਕਰ ਲਿਆ। ਟੀਮ ਨੂੰ ਆਕਸੀਜਨ ਪਲਾਂਟ ਜੋ ਹਸਪਤਾਲ ਵਿੱਚ ਇਹ ਲੱਗਿਆ ਹੈ, ਵਿੱਚੋਂ ਐਮਰਜੈਂਸੀ ਆਕਸੀਜਨ ਮੁਹੱਈਆ ਕਰਵਾਈ ਗਈ ਤੇ ਡਾਕਟਰਾਂ ਨੇ ਹਿੰਮਤ ਕਰਕੇ ਪਹਿਲਾ ਅਜਿਹਾ ਸਫਲ ਆਪਰੇਸ਼ਨ ਕਰ ਦਿੱਤਾ। ਹੁਣ ਬੱਚਾ-ਜੱਚਾ ਦੋਨੋਂ ਪੂਰੀ ਤਰ੍ਹਾਂ ਸਿਹਤਮੰਦ ਹਨ।

ਜਿੱਥੇ ਛੋਟੇ ਕੱਦ ਦੀ ਔਰਤ ਰਿੰਪੀ ਡਾਕਟਰਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੀ ਹੈ, ਉੱਥੇ ਹੀ ਉਸ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਸਮਿਤਾ ਅਤੇ ਉਪਾਸਨਾ ਨੇ ਦੱਸਿਆ ਕਿ ਰਿੰਪੀ ਨੂੰ ਜੇਕਰ ਰੀੜ ਦੀ ਹੱਡੀ ਉੱਤੇ ਬੇਹੋਸ਼ੀ ਵਾਲਾ ਟੀਕਾ ਲਗਾਇਆ ਜਾਂਦਾ ਤਾਂ ਉਸ ਨੂੰ ਤੁਰੰਤ ਆਕਸੀਜਨ ਦੀ ਲੋੜ ਪੈ ਸਕਦੀ ਸੀ ਕਿਉਂਕਿ ਛੋਟੇ ਕੱਦ ਵਾਲੇ ਲੋਕਾਂ ਦੀ ਰੀੜ ਦੀ ਹੱਡੀ ’ਤੇ ਜੇਕਰ ਬੇਹੋਸ਼ੀ ਵਾਲਾ ਟੀਕਾ ਲਗਾਇਆ ਜਾਂਦਾ ਹੈ ਤਾਂ ਉਹ ਸਿਰ ਵੱਲ ਨੂੰ ਜਾ ਸਕਦਾ ਹੈ। ਵੈਂਟੀਲੇਟਰ ਦੀ ਵਿਵਸਥਾ ਨਾ ਹੋਣ ਕਾਰਨ ਪਹਿਲਾਂ ਉਸ ਨੂੰ ਅੰਮ੍ਰਿਤਸਰ ਭੇਜਣਾ ਠੀਕ ਸਮਝਿਆ ਗਿਆ, ਪਰ ਪਰਿਵਾਰ ਦੀ ਮਾਲੀ ਹਾਲਤ ਮਾੜੀ ਹੋਣ ਦੇ ਚੱਲਦਿਆਂ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਸ ਦਾ ਆਪਰੇਸ਼ਨ ਇੱਥੇ ਹੀ ਕੀਤਾ ਜਾਵੇ, ਇਸ ਤੋਂ ਮਗਰੋਂ ਉੱਚ ਅਧਿਕਾਰੀਆਂ ਦੀ ਟੀਮ ਨਾਲ ਮਿਲਕੇ ਰਿੰਪੀ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਹੀ ਆਪਰੇਸ਼ਨ ਕੀਤਾ ਗਿਆ, ਜੋ ਪੂਰੀ ਤਰ੍ਹਾਂ ਨਾਲ ਸਫਲ ਰਿਹਾ ਹੈ। 

ਲੜਕੇ ਨੂੰ ਦਿੱਤਾ ਜਨਮ

ਉਹਨਾਂ ਨੇ ਦੱਸਿਆ ਕਿ ਡਾਕਟਰ ਅਰਵਿੰਦ ਵੱਲੋਂ ਐਮਰਜੈਂਸੀ ਹਾਲ ਵਿੱਚ ਜਰੂਰਤ ਪੈਣ ਤੇ ਲੋੜੀਦੀ ਆਕਸੀਜਨ ਸਰਕਾਰੀ ਹਸਪਤਾਲ ਵਿੱਚ ਹੀ ਲੱਗੇ ਆਕਸੀਜਨ ਪਲਾਂਟ ਤੋਂ ਮੁਹਈਆ ਕਰਵਾਈ ਗਈ ਅਤੇ ਉੱਚ ਅਧਿਕਾਰੀਆਂ ਨੇ ਹਰ ਪਲ ਇਸ ਆਪਰੇਸ਼ਨ ਉੱਤੇ ਆਪਣੀ ਨਜ਼ਰ ਬਣਾਏ ਰੱਖੀ ਸੀ। ਰਿੰਪੀ ਦਾ ਅਪਰੇਸ਼ਨ ਪੂਰੀ ਤਰ੍ਹਾਂ ਨਾਲ ਸਫਰ ਰਿਹਾ ਹੈ ਅਤੇ ਹੁਣ ਉਸਨੇ ਇੱਕ ਸਿਹਤਮੰਦ ਲੜਕੇ ਨੂੰ ਜਨਮ ਦਿੱਤਾ ਹੈ। ਸਰਕਾਰੀ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਉਹ ਹਰ ਗੰਭੀਰ ਬਿਮਾਰੀ ਦਾ ਇਲਾਜ ਵੀ ਗੁਰਦਾਸਪੁਰ ਵਿੱਚ ਹੀ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ।

ਇਹ ਵੀ ਪੜ੍ਹੋ : who will Next CM Of Delhi : ਕੌਣ ਬਣੇਗਾ ਦਿੱਲੀ ਦਾ ਅਗਲਾ ਮੁੱਖ ਮੰਤਰੀ ? ਨਾ ਕੇਜਰੀਵਾਲ, ਨਾ ਸਿਸੋਦੀਆ, ਫਿਰ ਕੌਣ ਸੰਭਾਲੇਗਾ ਮੁੱਖ ਮੰਤਰੀ ਦਾ ਅਹੁਦਾ ?

- PTC NEWS

Top News view more...

Latest News view more...

PTC NETWORK