Jalalabad Accident News : ਸਕੂਲ ਵੈਨ ਤੋਂ ਹੇਠਾਂ ਡਿੱਗਣ ਨਾਲ 3 ਸਾਲ ਦੇ ਬੱਚੇ ਦੀ ਮੌਤ, ਡਰਾਈਵਰ ਮੌਕੇ ਤੋਂ ਫਰਾਰ
Jalalabad News : ਜਲਾਲਾਬਾਦ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਦਰਾਅਸਰ ਸਕੂਲ ਤੋਂ ਘਰ ਆਉਂਦੇ ਸਮੇਂ 3 ਸਾਲ ਦਾ ਬੱਚਾ ਸਕੂਲ ਵੈਨ ਤੋਂ ਹੇਠਾਂ ਡਿੱਗ ਗਿਆ ਤੇ ਇਲਾਜ਼ ਦੌਰਾਨ ਬੱਚੇ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚਾ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਉੱਤੇ ਮੌਜੂਦ ਇੱਕ ਨਿੱਜੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਪੜ੍ਹਦਾ ਸੀ ਜੋ ਕਿ ਪਿੰਡ ਸਿਮਰੇ ਵਾਲਾ ਦੀ ਢਾਣੀ ਮਾੜੀਆਂ ਦਾ ਰਹਿਣ ਵਾਲੀ ਸੀ। ਬੀਤੇ ਦਿਨ ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚੇ ਵੈਨ ਵਿੱਚ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਵੈਨ ਦੀ ਬਾਰੀ ਖੁੱਲ੍ਹਣ ਕਾਰਨ ਉਹ ਹੇਠਾਂ ਡਿੱਗ ਗਿਆ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਕਿ ਘਰ ਪਹੁੰਚਣ ਤੋਂ ਪਹਿਲਾਂ ਹੀ ਇਹ ਬੱਚਾ ਸਕੂਲ ਵੈਨ ਦੀ ਬਾਰੀ ਅਚਾਨਕ ਖੁੱਲ੍ਹਣ ਦੇ ਕਾਰਨ ਥੱਲੇ ਡਿੱਗ ਗਿਆ ਅਤੇ ਵੈਨ ਦਾ ਇੱਕ ਟਾਇਰ ਬੱਚੇ ਦੇ ਉਪਰੋਂ ਲੰਘ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਜਲਾਲਾਬਾਦ ਦੇ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਫਿਲਹਾਲ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਫਾਜ਼ਿਲਕਾ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਕਿ ਡਰਾਈਵਰ ਦੀ ਅਣਗਹਿਲੀ ਕਾਰਨ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : Punjabi youth Death : ਵਿਦੇਸ਼ੀ ਧਰਤੀ ਤੋਂ ਮੁੜ ਆਈ ਮੰਦਭਾਗੀ ਖ਼ਬਰ; ਦੋ ਛੋਟੇ ਬੱਚਿਆਂ ਦੇ ਪਿਤਾ ਦੀ ਸ਼ਾਰਜਾਹ ’ਚ ਹੋਈ ਮੌਤ
- PTC NEWS