Jalandhar News : 9 ਸਾਲਾ ਬੱਚੇ 'ਤੇ 'ਅੱਗ ਦਾ ਗੋਲਾ' ਬਣ ਕੇ ਡਿੱਗੀ ਬਿਜਲੀ, ਮੌਕੇ 'ਤੇ ਮੌਤ, CCTV 'ਚ ਕੈਦ ਹੋਇਆ ਖੌਫ਼ਨਾਕ ਮੰਜਰ
Jalandhar Shocked Video : ਜਲੰਧਰ ਵਿੱਚ ਇੱਕ ਬਹੁਤ ਹੀ ਰੌਂਗਟੇ ਖੜੇ ਕਰਨ ਵਾਲੀ ਘਟਨਾ ਵਾਪਰੀ ਹੈ। ਗੁਰੂ ਨਾਨਕਪੁਰਾ ਵੈਸਟ (Guru Nanakpura West) ਦੇ ਪਾਰਕ ਵਿੱਚ ਆਸਮਾਨ ਤੋਂ ਅੱਗ ਦਾ ਗੋਲਾ ਬਣ ਕੇ ਡਿੱਗੀ ਬਿਜਲੀ (Electricity Blast) ਨੇ ਇੱਕ ਬੱਚੇ ਦੀ ਜਾਨ ਲੈ ਲਈ ਹੈ। ਘਟਨਾ ਦਾ ਖੌਫ਼ਨਾਕ ਮੰਜਰ ਸੀਸੀਟੀਵੀ ਵਿੱਚ ਕੈਦ ਹੋ ਗਿਆ।
ਜਾਣਕਾਰੀ ਅਨੁਸਾਰ ਬੱਚਾ ਆਰਵ ਤੀਜੀ ਜਮਾਤ ਵਿੱਚ ਪੜ੍ਹਦਾ ਸੀ, ਜੋ ਕਿ ਇਥੇ ਪਾਰਕ ਵਿੱਚ ਹੋਰਨਾਂ ਬੱਚਿਆਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਪਾਰਕ ਵਿੱਚ ਉਪਰੋਂ ਲੰਘਣੀਆਂ 66 ਕੇਵੀ ਲਾਈਨਾਂ 'ਤੇ ਜਦੋਂ ਬੱਚੇ ਨੇ ਪੱਥਰ ਵਰਗੀ ਕੋਈ ਚੀਜ਼ ਰੱਸੀ ਨਾਲ ਬੰਨ੍ਹ ਕੇ ਸੁੱਟੀ ਤਾਂ ਉਹ ਤਾਰਾਂ ਨਾਲ ਲੱਗਦਿਆਂ ਹੀ ਇਹ ਹਾਦਸਾ ਵਾਪਰ ਗਿਆ। ਅਚਾਨਕ ਇੱਕ ਧਮਾਕਾ ਹੋਇਆ ਅਤੇ ਅੱਗ ਦਾ ਗੋਲਾ ਬਣ ਕੇ ਬਿਜਲੀ ਬੱਚੇ ਉਪਰ ਡਿੱਗੀ ਗਈ। ਹਾਦਸੇ ਕਾਰਨ ਬੱਚਾ ਉਥੇ ਜ਼ਮੀਨ 'ਤੇ ਡਿੱਗ ਗਿਆ।
ਜਾਣਕਾਰੀ ਅਨੁਸਾਰ ਬੱਚੇ ਦਾ ਪਰਿਵਾਰ ਗੁਰੂ ਨਾਨਕਪੁਰਾ ਵੈਸਟ ਝੁੱਗੀ ਦਾ ਰਹਿਣ ਵਾਲਾ ਹੈ, ਜੋ ਕਿ ਜ਼ਮੀਨ ਪਾਵਰਕੌਮ ਦੀ ਹੈ। ਬੱਚੇ ਨਾਲ ਹਾਦਸਾ ਵਾਪਰਨ 'ਤੇ ਦੂਜੇ ਬੱਚਿਆਂ ਅਤੇ ਲੋਕਾਂ ਵਿੱਚ ਹੜਕੰਪ ਮੱਚ ਗਿਆ। ਉਪਰੰਤ ਲੋਕਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਲਈ ਰੈਫ਼ਰ ਕੀਤਾ ਗਿਆ, ਪਰੰਤੂ ਰਸਤੇ ਵਿੱਚ ਹੀ ਬੱਚੇ ਦੀ ਮੌਤ ਹੋ ਗਈ।
- PTC NEWS