Wed, Jan 15, 2025
Whatsapp

National Film Awards 2024 : ਅੱਜ ਹੋ ਸਕਦੈ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, ਜਾਣੋ ਕੌਣ ਹੈ ਚੋਟੀ ਦਾ ਦਾਅਵੇਦਾਰ

70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਅੱਜ ਕੀਤਾ ਜਾਵੇਗਾ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- August 16th 2024 09:08 AM
National Film Awards 2024 : ਅੱਜ ਹੋ ਸਕਦੈ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, ਜਾਣੋ ਕੌਣ ਹੈ ਚੋਟੀ ਦਾ ਦਾਅਵੇਦਾਰ

National Film Awards 2024 : ਅੱਜ ਹੋ ਸਕਦੈ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, ਜਾਣੋ ਕੌਣ ਹੈ ਚੋਟੀ ਦਾ ਦਾਅਵੇਦਾਰ

National Film Awards 2024 : 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਅੱਜ ਕੀਤਾ ਜਾਵੇਗਾ। ਇਸ ਸਾਲ ਫਿਲਮ 12th Fail ਅਤੇ Mammootty ਚੋਟੀ ਦੇ ਸਥਾਨ ਲਈ ਦੌੜ ਵਿੱਚ ਅੱਗੇ ਹਨ।

ਮਾਮੂਟੀ ਨਾਨਾਪਕਲ ਨੇਰਾਥੂ ਮਾਯੱਕਮ ਅਤੇ ਰੋਰਸਚ ਵਿੱਚ ਆਪਣੀਆਂ ਭੂਮਿਕਾਵਾਂ ਲਈ ਇੱਕ ਮਜ਼ਬੂਤ ​​ਦਾਅਵੇਦਾਰ ਹੈ। ਉਸ ਤੋਂ ਇਲਾਵਾ ਕੰਨੜ ਸਟਾਰ ਰਿਸ਼ਭ ਸ਼ੈੱਟੀ ਵੀ ਕੰਤਾਰਾ ਵਿੱਚ ਆਪਣੀ ਭੂਮਿਕਾ ਲਈ ਦਾਅਵੇਦਾਰ ਹੈ। ਬੌਲੀਵੁੱਡ ਤੋਂ ਸਭ ਤੋਂ ਵੱਧ ਚਰਚਾ ਵਿੱਚ ਆਏ ਨਾਮ ਵਿਕਰਾਂਤ ਮੈਸੀ ਅਤੇ ਉਨ੍ਹਾਂ ਦੀ ਫਿਲਮ 12th Fail ਵੀ ਦੌੜ ਵਿੱਚ ਅੱਗੇ ਹੈ।


ਦੱਸ ਦਈਏ ਕਿ ਮਲਿਆਲਮ ਸੁਪਰਸਟਾਰ ਮਾਮੂਟੀ ਅਤੇ ਕੰਨੜ ਅਦਾਕਾਰ ਤੇ ਫਿਲਮ ਨਿਰਮਾਤਾ ਰਿਸ਼ਭ ਸ਼ੈੱਟੀ ਸਰਵੋਤਮ ਅਦਾਕਾਰ ਦੇ ਪੁਰਸਕਾਰ ਲਈ ਪ੍ਰਮੁੱਖ ਦਾਅਵੇਦਾਰ ਹਨ। ਸਰਬੋਤਮ ਅਦਾਕਾਰ ਲਈ ਤਿੰਨ ਵਾਰ ਰਾਸ਼ਟਰੀ ਫਿਲਮ ਅਵਾਰਡ ਜੇਤੂ ਮਾਮੂਟੀ, ਦੋ ਮਸ਼ਹੂਰ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਹਨਾਂ ਦੀਆਂ ਫਿਲਮਾਂ ਰੋਰਸ਼ਚ ਅਤੇ ਨਾਨਾਪਾਕਲ ਨੇਰਾਥੂ ਮਯੱਕਮ ਨੇ ਕਾਫੀ ਧਿਆਨ ਖਿੱਚਿਆ ਹੈ।

ਨੈਸ਼ਨਲ ਫਿਲਮ ਅਵਾਰਡ 1 ਜਨਵਰੀ, 2022 ਅਤੇ 31 ਦਸੰਬਰ, 2022 ਦਰਮਿਆਨ ਸੈਂਸਰ ਕੀਤੀਆਂ ਫਿਲਮਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਗੇ। ਇਨ੍ਹਾਂ ਦੋਵਾਂ ਅਦਾਕਾਰਾਂ ਵਿਚਾਲੇ ਮੁਕਾਬਲਾ ਇਸ ਸਾਲ ਦੇ ਐਵਾਰਡਾਂ ਦਾ ਸਭ ਤੋਂ ਵੱਧ ਚਰਚਾ ਵਾਲਾ ਪਹਿਲੂ ਹੈ। ਇਸ ਦੌਰਾਨ ਪ੍ਰਸ਼ੰਸਕ ਰਿਸ਼ਭ ਸ਼ੈੱਟੀ ਦੀ ਕਾਂਤਾਰਾ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਇਹ ਵੀ ਪੜ੍ਹੋ : Doctors Strike : ਘਰੋਂ ਹਸਪਤਾਲ ਜਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ ! ਕੋਲਕਾਤਾ ਜਬਰ ਜਨਾਹ ਤੇ ਕਤਲ ਮਾਮਲੇ 'ਚ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਪ੍ਰਦਰਸ਼ਨ

- PTC NEWS

Top News view more...

Latest News view more...

PTC NETWORK