Sun, Apr 27, 2025
Whatsapp

Ludhiana News : 70 ਸਾਲ ਦੇ ਡਾਕਟਰ ਹਰਭਜਨ ਦਾਸ ਨੂੰ ਹੈ ਕੈਕਟਸ ਦੀ ਬਾਗਬਾਨੀ ਦਾ ਸ਼ੌਂਕ ,ਹੁਣ ਤੱਕ ਜਿੱਤ ਚੁੱਕੇ ਦਰਜ਼ਨਾਂ ਇਨਾਮ

Ludhiana News : ਹੁਣ ਅਸੀਂ ਤੁਹਾਨੂੰ ਇੱਕ ਅਜਿਹੇ ਡਾਕਟਰ ਦੇ ਨਾਲ ਮਿਲਾਉਂਦੇ ਹਾਂ, ਜਿਸ ਡਾਕਟਰ ਨੂੰ ਕੈਕਟਸ ਦੀ ਬਾਗਬਾਨੀ ਦਾ ਸ਼ੌਂਕ ਹੈ, ਜਿਸ ਕੈਕਟਸ ਦੀ ਬਾਗਬਾਨੀ ਕਰਨ ਤੋਂ ਲੋਕ ਦੂਰ ਭੱਜਦੇ ਨੇ, ਉਸ ਕੈਕਟਰਸ ਦੀ ਬਾਗਬਾਨੀ ਨਾਲ ਲੁਧਿਆਣਾ ਦੇ ਡਾਕਟਰ ਹਰਭਜਨ ਦਾਸ ਨੂੰ ਪਿਛਲੇ 25 ਸਾਲਾਂ ਤੋਂ ਪਿਆਰ ਹੈ

Reported by:  PTC News Desk  Edited by:  Shanker Badra -- April 15th 2025 04:20 PM
Ludhiana News : 70 ਸਾਲ ਦੇ ਡਾਕਟਰ ਹਰਭਜਨ ਦਾਸ ਨੂੰ ਹੈ ਕੈਕਟਸ ਦੀ ਬਾਗਬਾਨੀ ਦਾ ਸ਼ੌਂਕ ,ਹੁਣ ਤੱਕ ਜਿੱਤ ਚੁੱਕੇ ਦਰਜ਼ਨਾਂ ਇਨਾਮ

Ludhiana News : 70 ਸਾਲ ਦੇ ਡਾਕਟਰ ਹਰਭਜਨ ਦਾਸ ਨੂੰ ਹੈ ਕੈਕਟਸ ਦੀ ਬਾਗਬਾਨੀ ਦਾ ਸ਼ੌਂਕ ,ਹੁਣ ਤੱਕ ਜਿੱਤ ਚੁੱਕੇ ਦਰਜ਼ਨਾਂ ਇਨਾਮ

Ludhiana News : ਹੁਣ ਅਸੀਂ ਤੁਹਾਨੂੰ ਇੱਕ ਅਜਿਹੇ ਡਾਕਟਰ ਦੇ ਨਾਲ ਮਿਲਾਉਂਦੇ ਹਾਂ, ਜਿਸ ਡਾਕਟਰ ਨੂੰ ਕੈਕਟਸ ਦੀ ਬਾਗਬਾਨੀ ਦਾ ਸ਼ੌਂਕ ਹੈ, ਜਿਸ ਕੈਕਟਸ ਦੀ ਬਾਗਬਾਨੀ ਕਰਨ ਤੋਂ ਲੋਕ ਦੂਰ ਭੱਜਦੇ ਨੇ, ਉਸ ਕੈਕਟਰਸ ਦੀ ਬਾਗਬਾਨੀ ਨਾਲ ਲੁਧਿਆਣਾ ਦੇ ਡਾਕਟਰ ਹਰਭਜਨ ਦਾਸ ਨੂੰ ਪਿਛਲੇ 25 ਸਾਲਾਂ ਤੋਂ ਪਿਆਰ ਹੈ। ਬਹੁਤ ਘੱਟ ਲੋਕ ਇਹਨਾਂ ਬੂਟਿਆਂ ਦੀ ਬਾਗਬਾਨੀ ਦੇ ਨਾਲ ਪਿਆਰ ਕਰਦੇ ਨੇ। ਇਹ ਤਸਵੀਰਾਂ ਲੁਧਿਆਣਾ ਦੇ ਬੀਅਰ ਐਸ ਨਗਰ ਦੀਆਂ ਨੇ ,ਜਿੱਥੇ ਇੱਕ ਪੇਸ਼ੇ ਤੋਂ ਡਾਕਟਰ ਹਰਭਜਨ ਦਾਸ ਨੇ ਆਪਣੇ ਘਰ ਦੀ ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਇਹਨਾਂ ਕੰਢੇ ਭਰੇ ਬੂਟਿਆਂ ਦੀ ਬਾਗਬਾਨੀ ਸਜਾਈ ਹੈ। 

ਇਹਨਾਂ ਨੂੰ ਕੈਕਟਸ ਦੇ ਬੂਟੇ ਆਖਦੇ ਨੇ , ਜਿਹੜੇ ਸਰਦੀਆਂ ਨੂੰ ਨਹੀਂ ਸਿਰਫ ਗਰਮੀਆਂ ਤੇਜ਼ ਧੁੱਪ ਦੇ ਵਿੱਚ ਉੱਗਦੀਆਂ ਨੇ, ਇਹਨਾਂ ਕੰਢਿਆਂ ਦੇ ਉੱਤੇ ਲਾਲ, ਪੀਲੇ ,ਚਿੱਟੇ, ਹਰੇ ,ਨੀਲੇ ਫੁੱਲ ਵੀ ਉੱਗਦੇ ਨੇ ਪਰ ਉਹ ਖੁਸ਼ਬੂਦਾਰ ਨਹੀਂ ਹੁੰਦੇ,ਲੁਧਿਆਣਾ ਦੇ ਡਾਕਟਰ ਹਰਭਜਨ ਦਾਸ ਭਾਵੇਂ ਕਿ ਮੈਡੀਸਨ ਦੀ ਮੁਹਾਰਤ ਹਾਸਿਲ ਕਰਕੇ ਤਾਹ ਉਮਰ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਪਰ ਉਨਾਂ ਦੇ ਕੈਕਟਸ ਬਾਗਬਾਨੀ ਦੇ ਸ਼ੌਂਕ ਹਨ। ਹੁਣ ਉਹਨਾਂ ਨੂੰ ਇੱਕ ਨਵਾਂ ਟੀਚਾ ਦੇ ਦਿੱਤਾ ਹੈ। 


ਡਾਕਟਰ ਹਰਭਜਨ ਦਾਸ ਪਿਛਲੇ 25 ਸਾਲਾਂ ਤੋਂ ਬਾਗਬਾਨੀ ਕਰ ਰਹੇ ਹਨ ਅਤੇ ਉਹਨਾਂ ਨੂੰ ਕੈਕਟਸ ਲਾਉਣ ਦਾ ਸ਼ੌਂਕ ਹੈ। ਸ਼ਾਇਦ ਹੀ ਦੁਨੀਆਂ ਦਾ ਕੋਈ ਅਜਿਹਾ ਮਸ਼ਹੂਰ ਕੈਕਟਸ ਹੋਵੇਗਾ ,ਜੋ ਉਹਨਾਂ ਦੇ ਕੋਲ ਨਾ ਹੋਵੇ। ਉਹਨਾਂ ਕੋਲ ਹਜ਼ਾਰਾਂ ਹੀ ਕਿਸਮਾਂ ਦੇ ਕੈਕਟਸ ਹਨ। ਆਪਣੇ ਘਰ ਦੇ ਵਿੱਚ ਹੀ ਉਹਨਾਂ ਨੇ ਬਗੀਚੀ ਬਣਾਈ ਹੋਈ ਹੈ, ਜਿਸ ਦੇ ਵਿੱਚ ਉਹ ਬਾਗਬਾਨੀ ਕਰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੀ ਫੁੱਲਾਂ ਦੀ ਪ੍ਰਦਰਸ਼ਨੀ 'ਚ ਹਰ ਸਾਲ ਉਹ ਕੇਕਟਸ ਡੀ ਕੈਟਾਗਰੀ ਦੇ ਵਿੱਚ ਮੁਕਾਬਲਿਆਂ ਦੇ ਅੰਦਰ ਹਿੱਸਾ ਲੈ ਕੇ ਹਰ ਸਾਲ ਕੋਈ ਨਾ ਕੋਈ ਇਨਾਮ ਆਪਣੇ ਨਾਂ ਕਰਦੇ ਹਨ।

ਡਾਕਟਰ ਹਰਭਜਨ ਨੇ ਦੱਸਿਆ ਕਿ ਲਗਭਗ 25 ਸਾਲ ਪਹਿਲਾਂ ਉਹਨਾਂ ਨੂੰ ਇਸ ਦਾ ਸ਼ੌਕ ਸ਼ੁਰੂ ਹੋਇਆ ਸੀ। ਦਰਅਸਲ ਉਹ ਵੇਰਕਾ ਮਿਲਕ ਪਲਾਂਟ ਦੇ ਵਿੱਚ ਤੈਨਾਤ ਸਨ। ਉਸ ਵੇਲੇ ਉਹਨਾਂ ਨੂੰ ਪਲਾਂਟ ਦੇ ਵਿੱਚ ਲੱਗੇ ਕੈਕਟਸ ਦੇ ਬੂਟੇ ਬਹੁਤ ਚੰਗੇ ਲੱਗੇ ,ਜਿਨਾਂ ਨੂੰ ਉਹ ਆਪਣੇ ਨਾਲ ਘਰ ਲੈ ਆਏ ਅਤੇ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਫੁੱਲਾਂ ਦੇ ਪ੍ਰਦਰਸ਼ਨ ਮੁਕਾਬਲਿਆਂ ਦੌਰਾਨ ਕੈਕਟਸ ਦੀ ਕੈਟਾਗਰੀ ਰੱਖੀ ਗਈ ਤਾਂ ਉਹਨਾਂ ਨੂੰ ਦੋ ਬੂਟਿਆਂ ਦੇ ਵਿੱਚੋਂ ਹੀ ਦੂਜਾ ਇਨਾਮ ਮਿਲ ਗਿਆ। ਜਿਸ ਤੋਂ ਉਹ ਕਾਫੀ ਖੁਸ਼ ਹੋਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ 'ਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਨਾ ਸਿਰਫ ਭਾਰਤ ਦੇ ਵਿੱਚ ਹੋਣ ਵਾਲੇ ਸਗੋਂ ਬਾਹਰਲੇ ਮੁਲਕਾਂ ਦੇ ਵਿੱਚ ਹੋਣ ਵਾਲੇ ਕੈਕਟਸ ਵੀ ਉਹਨਾਂ ਨੇ ਆਪਣੀ ਬਗੀਚੀ ਸ਼ਾਮਿਲ ਕਰ ਲਏ।

ਡਾਕਟਰ ਹਰਭਜਨ ਦਾਸ ਨੇ ਦੱਸਿਆ ਕਿ ਉਹਨਾਂ ਨੇ ਆਨਲਾਈਨ ਵੱਡੀ ਗਿਣਤੀ ਵਿੱਚ ਅਜਿਹੇ ਕੈਕਟਸ ਦੀ ਕਲੈਕਸ਼ਨ ਕੀਤੀ ਹੈ ,ਜੋ ਕਿ ਦੁਰਲਭ ਹਨ। ਪੂਰੇ ਭਾਰਤ ਦੇ ਵਿੱਚ ਕਿਤੇ ਪਾਏ ਨਹੀਂ ਜਾਂਦੇ। ਉਹਨਾਂ ਨੇ ਕਿਹਾ ਕਿ ਸਵੇਰੇ ਸ਼ਾਮ ਉਹ ਇਹਨਾਂ ਨਾਲ ਆਪਣਾ ਸਮਾਂ ਬਤੀਤ ਕਰਦੇ ਹਨ। ਹਾਲ ਦੇ ਵਿੱਚ ਨਗਰ ਨਿਗਮ ਵੱਲੋਂ ਉਹਨਾਂ ਦੀ ਬਗੀਚੀ ਨੂੰ ਵੇਖਦਿਆਂ ਹੋਇਆ ਉਹਨਾਂ ਨੂੰ ਇੱਕ ਪ੍ਰੋਜੈਕਟ ਵੀ ਦਿੱਤਾ ਗਿਆ ਅਤੇ ਉਹਨਾਂ ਨੇ ਆਪਣੇ ਘਰ ਦੇ ਨੇੜੇ ਇੱਕ ਪਾਰਕ ਵਿੱਚ ਇੱਕ ਪੂਰਾ ਸੈਗਮੈਂਟ ਕੈਕਟਸ ਦੇ ਬੂਟਿਆਂ ਦਾ ਲਗਾਇਆ ਹੈ ,ਜੋ ਕਿ ਲੋਕਾਂ ਦੀ ਪਸੰਦ ਬਣਿਆ ਕੈਕਟਸ ਦੇ ਬੂਟਿਆਂ ਦਾ ਲਗਾਇਆ ਹੈ ,ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਇਸ ਦੀ  ਬਾਗਬਾਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਖਾਸ ਕਰਕੇ ਵਸਤੂ ਸ਼ਾਸਤਰ ਮੰਨਣ ਵਾਲਿਆਂ ਨੇ ਕਿਹਾ ਕਿ ਘਰ ਦੇ ਵਿੱਚ ਕੈਕਟਸ ਲਾਉਣਾ ਸਹੀ ਨਹੀਂ ਸਮਝਿਆ ਜਾਂਦਾ, ਇਸ ਨੂੰ ਮਨਹੂਸ ਮੰਨਿਆ ਜਾਂਦਾ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਜੋ ਚੀਜ਼ ਕੁਦਰਤ ਨੇ ਪੈਦਾ ਕੀਤੀ ਹੈ ,ਉਹ ਕਿਸ ਤਰ੍ਹਾਂ ਮਨਹੂਸ ਹੋ ਸਕਦੀ ਹੈ। ਉਹ ਕਿਸ ਤਰ੍ਹਾਂ ਕਿਸੇ ਲਈ ਨੁਕਸਾਨ ਦੇ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਹ ਮੈਨੂੰ ਇਨੀ ਜ਼ਿਆਦਾ ਪਿਆਰੇ ਲੱਗਦੇ ਹਨ ਕਿ ਮੈਂ ਸਿਰਫ ਕੈਕਟਸ ਦੀ ਹੀ ਕਲੈਕਸ਼ਨ ਕਰਦਾ ਹਾਂ। ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਹਜ਼ਾਰਾਂ ਕਿਸਮ ਦੀਆਂ ਵਰਾਇਟੀਆਂ ਹਨ। ਇਹਨਾਂ ਤੋਂ ਦਵਾਈਆਂ ਵੀ ਤਿਆਰ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਗੁਲਾਬ ਦੇ ਫੁੱਲਾਂ ਦੇ ਵਿੱਚ ਵੀ ਕੰਢੇ ਹੁੰਦੇ ਹਨ ਅਤੇ ਲੋਕ ਗੁਲਾਬ ਦੇ ਬੂਟੇ ਵੀ ਘਰ ਲਾਉਂਦੇ ਹਨ। ਉਹਨਾਂ ਕਿਹਾ ਕਿ ਕੈਕਟਸ ਬਹੁਤ ਹੀ ਸੋਹਣੇ ਹੁੰਦੇ ਹਨ। ਜੇਕਰ ਇਹਨਾਂ ਤੇ ਪੂਰੀ ਰਿਸਰਚ ਕੀਤੀ ਜਾਵੇ ਤਾਂ ਇਹਨਾਂ ਦੀਆਂ ਇੰਨੀਆਂ ਕਿਸਮਾਂ ਹਨ ਕਿ ਜਿਸ ਦਾ ਕੋਈ ਅੰਤ ਨਹੀਂ ਹੈ।

- PTC NEWS

Top News view more...

Latest News view more...

PTC NETWORK