Bathinda News : 7 ਸਾਲਾਂ ਵਿਦਿਆਰਥੀ ਮਾਹਿਤ ਸਿੰਗਲਾ ਨੇ 100 ਦੇਸ਼ਾਂ ਦੇ ਨਾਮ 49 ਸੈਕੰਡ 'ਚ ਕ੍ਰਮਵਾਰ ਸੁਣਾ ਕੇ ਬਣਾਇਆ ਨਵਾਂ ਰਿਕਾਰਡ
Bathinda News : ਬਠਿੰਡਾ ਰਾਮਪੁਰਾ ਫੂਲ ਦੇ ਇੱਕ ਹੋਰ 7 ਸਾਲਾਂ ਸਕੂਲੀ ਵਿਦਿਆਰਥੀ ਮਾਹਿਤ ਸਿੰਗਲਾ ਨੇ ਇੱਕ ਅਜਿਹਾ ਅਨੌਖਾ ਕਾਰਨਾਮਾ ਕੀਤਾ ਹੈ ਕਿ ਹਰ ਪਾਸੇ ਉਸ ਦੇ ਨਾਮ ਦੀ ਚਰਚਾ ਹੋ ਰਹੀ ਹੈ। ਇਸ ਛੋਟੇ ਜਿਹੇ ਵਿਦਿਆਰਥੀ ਨੇ ਆਪਣੀ ਯਾਦਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ 100 ਦੇਸ਼ਾਂ ਦੇ ਨਾਮ ਕ੍ਰਮਵਾਰ ਯਾਦ ਕਰਕੇ ਉਨ੍ਹਾਂ ਨੂੰ ਸਿਰਫ 49 ਸੈਕੰਡ ਵਿੱਚ ਮੂੰਹ ਜੁਬਾਨੀ ਸੁਣਾ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਮਾਹਿਤ ਸਿੰਗਲਾ ਦੀ ਇਸ ਪ੍ਰਾਪਤੀ 'ਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਮਾਹਿਤ ਸਿੰਗਲਾ ਨੂੰ ਇਸ ਰਿਕਾਰਡ ਦੀ ਤਿਆਰੀ ਕਰਵਾਉਣ ਵਾਲੇ ਕੋਚ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿੱਚ ਦੂਸਰੀ ਕਲਾਸ ਦੇ ਵਿਦਿਆਰਥੀ ਮਾਹਿਤ ਸਿੰਗਲਾ ਸਪੁੱਤਰ ਹਰਸ਼ੁਲ ਸਿੰਗਲਾ ਨੇ ਅਬੈਕਸ ਸਿੱਖਿਆ ਦੇ ਨਾਲ ਆਪਣੇ ਦਿਮਾਗ ਦੀ ਇਕਾਗਰਤਾ ਅਤੇ ਯਾਦਸ਼ਕਤੀ ਨੂੰ ਵਧਾ ਕੇ ਇਸ ਰਿਕਾਰਡ ਦੀ ਤਿਆਰੀ ਕੀਤੀ। ਇੰਡੀਆ ਬੁੱਕ ਆਫ ਰਿਕਾਰਡਸ ਨੇ ਮਾਹਿਤ ਦੇ ਇਸ ਨਵੇ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ ਉਸਨੂੰ ਸਰਟੀਫਿਕੇਟ ਅਤੇ ਮੈਡਲ ਦਿੱਤਾ ਹੈ ।
ਜੋਨਲ ਸੀਆਈਡੀ ਵਿੰਗ ਬਠਿੰਡਾ ਦੇ ਸਹਾਇਕ ਇੰਸਪੈਟਕਰ ਜਰਨਲ ਮੈਡਮ ਅਵਨੀਤ ਕੌਰ ਸਿੱਧੂ ਨੇ ਮਾਹਿਤ ਨੂੰ ਇਸ ਰਿਕਾਰਡ ਬਨਾਉਣ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਹੈ। ਉਨ੍ਹਾਂ ਮਾਹਿਤ ਦੀ ਇਸ ਯਾਦ ਸ਼ਕਤੀ ਕਲਾ ਦਾ ਪ੍ਰਦਰਸ਼ਨ ਦੇਖਕੇ ਉਸਦੀ ਭਰਪੂਰ ਪ੍ਰਸ਼ੰਸ਼ਾ ਵੀ ਕੀਤੀ । ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਨ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ ਅਤੇ ਉੱਥੇ ਹੋਰਾਂ ਲਈ ਵੀ ਮਿਸਾਲ ਕਾਇਮ ਹੁੰਦੀ ਹੈ।
ਮਾਹਿਤ ਦੇ ਦਾਦਾ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਰਿਕਾਰਡ ਦੀ ਤਿਆਰੀ ਕਰਵਾਉਣ ਵਿੱਚ ਸ਼ਾਰਪ ਬ੍ਰੇਨਸ ਸੰਸਥਾ ਦੇ ਕੋਚ ਰੰਜੀਵ ਗੋਇਲ ਦਾ ਮਹੱਤਵਪੂਰਨ ਯੋਗਦਾਨ ਹੈ।
- PTC NEWS