Street Dogs : ਲੁਧਿਆਣਾ 'ਚ ਆਵਾਰਾ ਕੁੱਤਿਆਂ ਦਾ ਆਤੰਕ, ਖੇਡ ਰਹੇ 6 ਸਾਲਾ ਮਾਸੂਮ ਨੂੰ ਨੋਚ-ਨੋਚ ਕੇ ਖਾਧਾ
Ludhiana Dog bite Case : ਲੁਧਿਆਣਾ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਘਰ ਦੇ ਬਾਹਰ ਖੇਡ ਰਹੇ ਛੇ ਸਾਲਾਂ ਦੇ ਕਰੀਬ ਬੱਚੇ ਨੂੰ ਅਵਾਰਾ ਕੁੱਤਿਆ ਦੇ ਝੁੰਡ ਨੇ ਬੁਰੀ ਤਰ੍ਹਾਂ ਨੋਚ ਦਿੱਤਾ।
ਤਾਜਪੁਰ ਰੋਡ ਕੂੜੇ ਦੇ ਡੰਪ ਦੇ ਨਾਲ ਪੈਂਦੀ ਬਹਾਦਰ ਕਲੋਨੀ ਤੋਂ ਜਿੱਥੇ ਪਹਿਲੀ ਕਲਾਸ ਵਿੱਚ ਪੜ੍ਹਨ ਵਾਲਾ ਅਦਿਤਿਆ ਨਾਮ ਦਾ ਬੱਚਾ ਆਪਣੇ ਦੋਸਤਾਂ ਨਾਲ ਕੂੜੇ ਦੇ ਡੰਪ ਕੋਲ ਖੇਡ ਰਿਹਾ ਸੀ। ਅਚਾਨਕ ਕਈ ਅਵਾਰਾ ਕੁੱਤੇ ਉੱਥੇ ਪਹੁੰਚ ਗਏ, ਜਿਨਾਂ ਨੂੰ ਦੇਖ ਕੇ ਬੱਚੇ ਇਥੋਂ ਭੱਜਣ ਲੱਗੇ। ਪਰ ਅਦਿਤਿਆ ਕੁੱਤਿਆਂ ਦੀ ਚਪੇਟ ਵਿੱਚ ਆ ਗਿਆ। ਕੁੱਤਿਆਂ ਨੇ ਬੱਚਾ ਬੁਰੀ ਤਰ੍ਹਾਂ ਨੋਚ ਲਿਆ। ਇਸੇ ਦੌਰਾਨ ਬਾਕੀ ਬੱਚੇ ਦੇ ਰੋਲਾ ਪਾਉਣ ਤੇ ਲੋਕ ਮੌਕੇ ਤੇ ਪਹੁੰਚੇ ਤੇ ਡੰਡੇ ਸੋਟੀਆਂ ਮਾਰ ਕੇ ਕੁੱਤਿਆਂ ਨੂੰ ਭਜਾਇਆ।
ਦੱਸਿਆ ਜਾ ਰਿਹਾ ਹੈ ਕਿ ਕੁੱਤਿਆਂ ਦੇ ਦੰਦ ਬੱਚੇ ਦੀ ਛਾਤੀ ਵਿੱਚ ਫਸੇ ਹੋਏ ਸੀ। ਜਿਨਾਂ ਤੋਂ ਬੱਚੇ ਨੂੰ ਬਚਾਉਣ ਲਈ ਲੋਕਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ। ਇਸ ਤੋਂ ਬਾਅਦ ਜਖਮੀ ਬੱਚੇ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ।
ਬੱਚੇ ਦੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਜਦੋਂ ਅਵਾਰਾ ਕੁੱਤਿਆਂ ਦੇ ਕਰਕੇ ਕਿਸੇ ਦੀ ਜਾਨ ਗਈ ਹੈ। ਪਹਿਲੇ ਵੀ ਕਈ ਵਾਰ ਉਹਨਾਂ ਦੇ ਇਲਾਕੇ ਦੇ ਵਿੱਚ ਇਦਾਂ ਦੇ ਹਾਦਸੇ ਹੋ ਚੁੱਕੇ ਹਨ।
- PTC NEWS