Panchayat Election 2024 : ਅਜਿਹਾ ਪਿੰਡ ਜਿੱਥੇ ਪੰਚ ਤੇ ਸਰਪੰਚ ਬਣੀਆਂ ਔਰਤਾਂ, ਆਜ਼ਾਦੀ ਤੋਂ ਬਾਅਦ ਪਿੰਡ ’ਚ ਪਹਿਲੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤੀ
6 women were unanimously elected Sarpanch and Panch : ਪੰਜਾਬ ਸਰਕਾਰ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐਸ.ਐਸ.ਪੀ ਦੇ ਨਾਲ-ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਪੂਰੇ ਜ਼ਿਲ੍ਹੇ ਦੀ ਕਮਾਨ ਔਰਤਾਂ ਨੂੰ ਸੌਂਪ ਦਿੱਤੀ ਹੈ, ਜਿਸ ਨਾਲ ਜ਼ਿਲ੍ਹੇ ਭਰ ਵਿੱਚ ਔਰਤਾਂ ਨੂੰ ਅਹਿਮ ਅਹੁਦਿਆਂ 'ਤੇ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਫ਼ਿਰੋਜ਼ਪੁਰ ਦੇ ਪਿੰਡ ਰੋਡੇਵਾਲਾ ਦੇ ਸਮੂਹ ਨਿਵਾਸੀਆਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਨਾਲ 6 ਔਰਤਾਂ ਨੂੰ ਸਰਪੰਚ ਅਤੇ ਪੰਚ ਚੁਣਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਆਸ ਹੈ ਕਿ ਔਰਤਾਂ ਪਿੰਡ ਦਾ ਵਿਕਾਸ ਅਤੇ ਆਪਣੇ ਘਰ ਨੂੰ ਬਹੁਤ ਵਧੀਆ ਢੰਗ ਨਾਲ ਚਲਾਉਣਗੀਆਂ।
ਸਰਪੰਚ ਦੇ ਪਤੀ ਨੇ ਕਿਹਾ ਕਿ ਉਹਨਾਂ ਦੀ ਪਤਨੀ ਆਪਣਾ ਪਿੰਡ ਦਾ ਵਿਕਾਸ ਮਰਦਾਂ ਵਾਂਗ ਕਰੇਗੀ ਤੇ ਪਿੰਡ ਨੂੰ ਅੱਗੇ ਲੈ ਕੇ ਜਾਏਗੀ। ਪਿੰਡ ਰੋਡੇਵਾਲਾ ਦੀ ਨਵ-ਨਿਯੁਕਤ ਮਹਿਲਾ ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੇ ਪਿੰਡ ਵਿੱਚ ਸਰਬਸੰਮਤੀ ਨਾਲ ਪੰਚਾਇਤੀ ਦੀ ਚੋਣ ਹੋਈ ਹੈ।
ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਡੇ 'ਤੇ ਰੱਖੇ ਗਏ ਭਰੋਸੇ ਨੂੰ ਪੂਰਾ ਕਰਾਂਗੇ ਅਤੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ।
- PTC NEWS