Sat, Apr 5, 2025
Whatsapp

ਘਰ 'ਚ ਛੋਟਾ ਕੁੱਤਾ ਪਾਲਣ ਦਾ ਹੈ ਸ਼ੌਕ, ਤਾਂ ਇਹ ਹਨ 6 ਟਾਪ ਬਰੀਡ ਵਾਲੇ ਛੋਟੇ ਪੱਪੀ

Reported by:  PTC News Desk  Edited by:  KRISHAN KUMAR SHARMA -- February 26th 2024 05:30 PM
ਘਰ 'ਚ ਛੋਟਾ ਕੁੱਤਾ ਪਾਲਣ ਦਾ ਹੈ ਸ਼ੌਕ, ਤਾਂ ਇਹ ਹਨ 6 ਟਾਪ ਬਰੀਡ ਵਾਲੇ ਛੋਟੇ ਪੱਪੀ

ਘਰ 'ਚ ਛੋਟਾ ਕੁੱਤਾ ਪਾਲਣ ਦਾ ਹੈ ਸ਼ੌਕ, ਤਾਂ ਇਹ ਹਨ 6 ਟਾਪ ਬਰੀਡ ਵਾਲੇ ਛੋਟੇ ਪੱਪੀ

6 Top Breed dogs: ਅੱਜਕਲ ਜ਼ਿਆਦਾਤਰ ਲੋਕ ਕੁੱਤੇ ਪਾਲਦੇ ਹਨ। ਕਈ ਲੋਕ ਵੱਡੇ ਕੁੱਤੇ ਪਾਲਦੇ ਹਨ ਤਾਂ ਕਈ ਛੋਟੇ ਪੱਪੀ (puppies) ਪਾਲਣ ਦਾ ਸ਼ੌਕ ਰੱਖਦੇ ਹਨ। ਜੇਕਰ ਤੁਸੀਂ ਛੋਟਾ ਪੱਪੀ ਪਾਲਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਥੇ ਅਸੀਂ ਤੁਹਾਨੂੰ ਛੋਟੇ ਕੁੱਤਿਆਂ ਦੀਆਂ ਪਿਆਰੀਆਂ 6 ਕਿਸਮਾਂ (Breed) ਦੱਸਣ ਜਾ ਰਹੇ ਹਾਂ।

French Bulldog: ਜੇਕਰ ਤੁਹਾਡਾ ਘਰ ਛੋਟਾ ਹੈ ਤਾਂ ਤੁਹਾਡੇ ਲਈ ਛੋਟਾ ਕੁੱਤਿਆਂ ਦੀ ਕਿਸਮ ਵਿੱਚ ਫਰੈਂਚ ਬੁਲਡਾਗ ਵਧੀਆ ਚੋਣ ਹੋ ਸਕਦੀ ਹੈ। ਇਹ ਦੇਖਣ 'ਚ ਬਹੁਤ ਹੀ ਪਿਆਰੇ ਅਤੇ ਬਹੁਤ ਹੀ ਸਨੇਹ ਭਰੇ ਹੁੰਦੇ ਹਨ। ਇਨ੍ਹਾਂ ਲਈ ਇੱਕ ਛੋਟਾ ਘਰ ਵੀ ਬਹੁਤ ਹੁੰਦਾ ਹੈ।


Palmerian: ਇਹ ਚਿੱਟੇ ਅਤੇ ਭੂਰੇ ਰੰਗ ਦਾ ਇੱਕ ਬਹੁਤ ਹੀ ਪਿਆਰਾ ਦਿੱਖ ਵਾਲਾ ਕੁੱਤਾ ਹੈ। ਲੋਕ ਇਸ ਛੋਟੇ ਕੁੱਤੇ ਨੂੰ ਪਾਲਣਾ ਬਹੁਤ ਪਸੰਦ ਕਰਦੇ ਹਨ। ਜੇਕਰ ਤੁਹਾਡਾ ਘਰ ਛੋਟਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਘਰ ਲਿਆ ਸਕਦੇ ਹੋ। ਪੋਮੇਰੀਅਨ ਊਰਜਾ ਨਾਲ ਭਰਪੂਰ ਹੁੰਦਾ ਹੈ।

ਕੈਵਲੀਅਰ: ਇੱਕ ਛੋਟੇ ਆਕਾਰ ਦੀ ਨਸਲ ਹੈ। ਇਹ ਪੱਪੀ ਸੁਭਾਅ ਵਿੱਚ ਬਹੁਤ ਦੋਸਤਾਨਾ ਹਨ। ਇਹ ਇੱਕ ਛੋਟੇ ਘਰ ਲਈ ਤੁਹਾਡੀ ਸਭ ਤੋਂ ਵਧੀਆ ਚੋਣ ਬਣ ਸਕਦਾ ਹੈ। ਉਹ ਤੁਹਾਡੀ ਜੀਵਨ ਸ਼ੈਲੀ ਨੂੰ ਬਹੁਤ ਜਲਦੀ ਢਾਲ ਲੈਂਦੇ ਹਨ। ਇਹ ਕੁੱਤਾ ਤੁਹਾਡਾ ਪਰਫੈਕਟ ਰੂਮਮੇਟ ਵੀ ਬਣ ਸਕਦਾ ਹੈ।

ਚਿਹੁਆਹੁਆ- ਛੋਟਾ ਦਿੱਖ ਵਾਲਾ ਚਿਹੁਆਹੁਆ ਬਹੁਤ ਸ਼ਕਤੀਸ਼ਾਲੀ ਹੈ। ਇਹ ਇੱਕ ਬਹੁਤ ਹੀ ਪਿਆਰਾ ਕੁੱਤਾ ਹੈ, ਜਿਸ ਨੂੰ ਤੁਸੀਂ ਆਪਣੇ ਘਰ ਵਿੱਚ ਰੱਖ ਸਕਦੇ ਹੋ। ਬੱਚੇ ਵੀ ਇਸ ਨੂੰ ਪਸੰਦ ਕਰਦੇ ਹਨ। ਇਹ ਆਰਾਮ ਕਰਨਾ ਪਸੰਦ ਕਰਦੇ ਹਨ। ਇਹ ਛੋਟੀ ਨਸਲ ਕਾਲੇ, ਚਿੱਟੇ, ਭੂਰੇ ਰੰਗ ਦੀ ਹੁੰਦੀ ਹੈ।

Dachshund: ਇਹ ਆਪਣੇ ਚੰਚਲ ਅਤੇ ਜਗਿਆਸੂ ਸੁਭਾਅ ਲਈ ਜਾਣਿਆ ਜਾਂਦਾ ਹੈ। ਇਹ ਇੱਕ ਬਹੁਤ ਵਧੀਆ ਅਤੇ ਖੁਸ਼ਨੁਮਾ ਦੋਸਤ ਵੀ ਹੋ ਸਕਦਾ ਹੈ। ਇਸਦੇ ਪੰਜੇ ਛੋਟੇ ਹੁੰਦੇ ਹਨ। ਕਾਲੇ ਭੂਰੇ ਰੰਗ ਦਾ ਇਹ ਪੱਪੀ ਤੁਹਾਡੇ ਘਰ ਦਾ ਮਾਹੌਲ ਬਦਲ ਸਕਦਾ ਹੈ। ਬੱਚਿਆਂ ਨੂੰ ਇਹ ਖੂਬ ਪਸੰਦ ਆਉਂਦਾ ਹੈ।

ਸ਼ਿਤਜੂ: ਇੱਕ ਹੋਰ ਬਹੁਤ ਹੀ ਪਿਆਰਾ ਸ਼ਿਤਜੂ ਪੱਪੀ ਹੁੰਦਾ ਹੈ। ਸ਼ਿਤਜੂ ਦਾ ਅਰਥ ਹੀ ਚਾਰਮ ਅਤੇ ਗਰੇਸ ਹੁੰਦਾ ਹੈ। ਇਹ ਛੋਟੇ ਘਰ 'ਚ ਵੀ ਰਹਿ ਸਕਦੇ ਹਨ ਅਤੇ ਖੇਡ ਸਕਦੇ ਹਨ। ਇਨ੍ਹਾਂ ਨੂੰ ਮੌਜ-ਮਸਤੀ ਕਰਨਾ ਬਹੁਤ ਪਸੰਦ ਹੁੰਦਾ ਹੈ।

-

Top News view more...

Latest News view more...

PTC NETWORK