Sun, Jul 7, 2024
Whatsapp

Hathras Accident Update: ਯੂਪੀ ਪੁਲਿਸ ਦੀ ਵੱਡੀ ਕਾਰਵਾਈ, ਹਾਥਰਸ ਹਾਦਸੇ 'ਚ ਪ੍ਰਬੰਧਕ ਕਮੇਟੀ ਦੇ 6 ਮੈਂਬਰ ਗ੍ਰਿਫਤਾਰ

ਹਾਥਰਸ ਵਿੱਚ ਇੱਕ ਸਤਿਸੰਗ ਵਿੱਚ ਭਗਦੜ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਅਲੀਗੜ੍ਹ ਦੇ ਆਈਜੀ ਸ਼ਲਭ ਮਾਥੁਰ ਨੇ ਦਿੱਤੀ ਹੈ।

Reported by:  PTC News Desk  Edited by:  Dhalwinder Sandhu -- July 04th 2024 03:52 PM -- Updated: July 04th 2024 04:03 PM
Hathras Accident Update: ਯੂਪੀ ਪੁਲਿਸ ਦੀ ਵੱਡੀ ਕਾਰਵਾਈ, ਹਾਥਰਸ ਹਾਦਸੇ 'ਚ ਪ੍ਰਬੰਧਕ ਕਮੇਟੀ ਦੇ 6 ਮੈਂਬਰ ਗ੍ਰਿਫਤਾਰ

Hathras Accident Update: ਯੂਪੀ ਪੁਲਿਸ ਦੀ ਵੱਡੀ ਕਾਰਵਾਈ, ਹਾਥਰਸ ਹਾਦਸੇ 'ਚ ਪ੍ਰਬੰਧਕ ਕਮੇਟੀ ਦੇ 6 ਮੈਂਬਰ ਗ੍ਰਿਫਤਾਰ

Hathras Accident Update: ਯੂਪੀ ਦੇ ਹਾਥਰਸ ਵਿੱਚ ਹੋਏ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੇ ਮਾਮਲੇ ਵਿੱਚ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਚਾਰ ਪੁਰਸ਼ ਅਤੇ ਦੋ ਔਰਤਾਂ ਹਨ। ਇਹ ਸਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਸੇਵਾਦਾਰ ਵਜੋਂ ਕੰਮ ਕਰਦੇ ਹਨ। ਨਰਾਇਣ ਸਾਕਰ ਉਰਫ ਭੋਲੇ ਬਾਬਾ ਦਾ ਨਾਮ ਐਫਆਈਆਰ ਵਿੱਚ ਨਹੀਂ ਹੈ। ਜਿੰਮੇਵਾਰੀ ਪ੍ਰਬੰਧਕ ਦੀ ਹੈ। ਇਸ ਦੀ ਜਾਣਕਾਰੀ ਅਲੀਗੜ੍ਹ ਦੇ ਆਈਜੀ ਸ਼ਲਭ ਮਾਥੁਰ ਨੇ ਦਿੱਤੀ ਹੈ।

ਆਈਜੀ ਸ਼ਲਭ ਮਾਥੁਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 105, 110, 126 (2), 223 ਅਤੇ 238 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਹ ਦਾਨ ਇਕੱਠਾ ਕਰਨ ਅਤੇ ਭੀੜ ਇਕੱਠੀ ਕਰਨ ਦਾ ਕੰਮ ਕਰਦੇ ਹਨ। ਉਹ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਹਨ। ਬਾਬੇ ਤੋਂ ਅਜੇ ਤੱਕ ਪੁੱਛਗਿੱਛ ਨਹੀਂ ਹੋਈ ਹੈ। ਜੇਕਰ ਲੋੜ ਪਈ ਤਾਂ ਪੁੱਛਗਿੱਛ ਕੀਤੀ ਜਾਵੇਗੀ।


ਪ੍ਰਕਾਸ਼ ਮਧੁਕਰ 'ਤੇ ਇਨਾਮ ਦਾ ਕੀਤਾ ਐਲਾਨ 

ਆਈਜੀ ਨੇ ਦੱਸਿਆ ਕਿ ਆਯੋਜਕ ਪ੍ਰਕਾਸ਼ ਮਧੂਕਰ 'ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹੈ ਜਾਂ ਨਹੀਂ। ਜਦੋਂ ਭੀੜ ਬਾਬਾ ਦੇ ਚਰਨਾਂ ਵਿਚ ਅਰਦਾਸ ਕਰਨ ਲਈ ਅੱਗੇ ਆਈ ਤਾਂ ਸੇਵਾਦਾਰ ਭੀੜ ਨੂੰ ਛੱਡ ਕੇ ਚਲੇ ਗਏ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਇਹ ਲੋਕ ਮੌਕੇ ਤੋਂ ਫਰਾਰ ਹੋ ਗਏ ਸਨ। ਉਸ ਨੇ ਪੁਲਿਸ ਨੂੰ ਸਹਿਯੋਗ ਨਹੀਂ ਦਿੱਤਾ।

ਭਗਦੜ ਕਾਰਨ 121 ਲੋਕਾਂ ਦੀ ਮੌਤ

ਆਈਜੀ ਨੇ ਕਿਹਾ ਹੈ ਕਿ ਭਗਦੜ ਕਾਰਨ ਹੁਣ ਤੱਕ 121 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਰਿਆਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ 2 ਪੁਰਸ਼, 112 ਔਰਤਾਂ, 6 ਬੱਚੇ ਅਤੇ 1 ਲੜਕੀ ਹੈ।

ਇਹ ਵੀ ਪੜ੍ਹੋ: Gippy Grewal Health Update: ਗਿੱਪੀ ਗਰੇਵਾਲ ਹੋਏ ਬਿਮਾਰ, ਲੱਗੀ ਡਰਿੱਪ

- PTC NEWS

Top News view more...

Latest News view more...

PTC NETWORK