Sun, Nov 10, 2024
Whatsapp

ਪਿਛਲੇ 10 ਸਾਲਾਂ 'ਚ ਭਾਰਤ ਨਾਲ ਟਕਰਾ ਚੁੱਕੇ ਨੇ ਇਹ 6 ਵੱਡੇ ਚੱਕਰਵਾਤੀ ਤੂਫ਼ਾਨਾਂ

Reported by:  PTC News Desk  Edited by:  Jasmeet Singh -- June 17th 2023 10:34 AM -- Updated: June 17th 2023 10:40 AM
ਪਿਛਲੇ 10 ਸਾਲਾਂ 'ਚ ਭਾਰਤ ਨਾਲ ਟਕਰਾ ਚੁੱਕੇ ਨੇ ਇਹ 6 ਵੱਡੇ ਚੱਕਰਵਾਤੀ ਤੂਫ਼ਾਨਾਂ

ਪਿਛਲੇ 10 ਸਾਲਾਂ 'ਚ ਭਾਰਤ ਨਾਲ ਟਕਰਾ ਚੁੱਕੇ ਨੇ ਇਹ 6 ਵੱਡੇ ਚੱਕਰਵਾਤੀ ਤੂਫ਼ਾਨਾਂ

6 Cyclones that hit India in last 10 years : ਅਰਬ ਸਾਗਰ ਤੋਂ ਉੱਠਿਆ ਚੱਕਰਵਾਤ ਬਿਪਰਜੋਏ ਗੁਜਰਾਤ ਦੇ ਕਿਨਾਰਿਆਂ ਨਾਲ ਟਕਰਾ ਚੁੱਕਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹੁਣ ਇਹ ਚੱਕਰਵਾਤ ਰਾਜਸਥਾਨ ਤੋਂ ਲੰਘਦਿਆਂ ਹੋਲੀ ਪੈਣ ਦੇ ਨਾਲ ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਵੱਲ ਵੱਧ ਰਿਹਾ। ਦੱਸ ਦੇਈਏ ਕਿ ਭਾਰਤ ਦਾ ਕੁੱਲ ਤੱਟਵਰਤੀ ਖੇਤਰ 7,516 ਕਿਲੋਮੀਟਰ ਲੰਬਾ ਹੈ। ਜਿਸ ਨਾਲ ਭਾਰਤ ਦੁਨੀਆ ਦੇ ਕਰੀਬ ਅੱਠ ਫੀਸਦੀ ਖੰਡੀ ਚੱਕਰਵਾਤਾਂ ਦਾ ਸ਼ਿਕਾਰ ਬਣਦਾ ਹੈ।

6. ਚੱਕਰਵਾਤ ਤਾਊਤੇ (2021)



17 ਮਈ 2021 ਨੂੰ ਬੇਹੱਦ ਗੰਭੀਰ ਚੱਕਰਵਾਤ 'ਤਾਊਤੇ' ਦੱਖਣੀ ਗੁਜਰਾਤ ਦੇ ਤੱਟ ਨਾਲ ਟਕਰਾ ਗਿਆ ਸੀ ਅਤੇ ਉਸ ਸਮੇਂ ਭਾਰਤ ਕੋਵਿਡ-19 ਦੀ ਦੂਜੀ ਲਹਿਰ ਦੇ ਕਹਿਰ ਨਾਲ ਜੂਝ ਰਿਹਾ ਸੀ। ਯੂ.ਐਸ. ਜੁਆਇੰਟ ਟਾਈਫੂਨ ਚੇਤਾਵਨੀ ਕੇਂਦਰ ਦੇ ਅਨੁਸਾਰ, ਇਸ ਵਿੱਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ ਅਤੇ ਘੱਟੋ-ਘੱਟ ਦੋ ਦਹਾਕਿਆਂ ਵਿੱਚ ਭਾਰਤ ਦੇ ਪੱਛਮੀ ਤੱਟ ਨਾਲ ਟਕਰਾਉਣ ਵਾਲਾ "ਸਭ ਤੋਂ ਸ਼ਕਤੀਸ਼ਾਲੀ ਗਰਮ ਤੂਫ਼ਾਨ" ਸੀ। ਤੂਫ਼ਾਨਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਗੁਜਰਾਤ ਵਿੱਚ ਹੋਈ ਸੀ। ਇਸ ਤੋਂ ਇਲਾਵਾ ਕੇਰਲ, ਕਰਨਾਟਕ, ਗੋਆ ਅਤੇ ਮਹਾਰਾਸ਼ਟਰ ਵਿੱਚ ਵੀ ਕਾਫ਼ੀ ਤਬਾਹੀ ਮਚੀ ਸੀ।


5. ਚੱਕਰਵਾਤ ਅਮਫਾਨ (2020)

ਉੜੀਸਾ ਵਿੱਚ 1999 ਦੇ ਸੁਪਰ ਚੱਕਰਵਾਤ ਤੋਂ ਬਾਅਦ ਬੰਗਾਲ ਦੀ ਖਾੜੀ ਵਿੱਚ ਲੈਂਡਫਾਲ ਕਰਨ ਵਾਲਾ ਅਮਫਾਨ ਪਹਿਲਾ ਸੁਪਰ ਚੱਕਰਵਾਤ ਸੀ, ਜੋ 20 ਮਈ 2020 ਨੂੰ ਪੱਛਮੀ ਬੰਗਾਲ ਦੇ ਸੁੰਦਰਬਨ ਵਿੱਚ ਆਇਆ ਸੀ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ) ਦੇ ਅਨੁਸਾਰ, ਅਮਫਾਨ ਉੱਤਰੀ ਹਿੰਦ ਮਹਾਸਾਗਰ ਵਿੱਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਆਰਥਿਕ-ਨੁਕਸਾਨਦਾਇਕ ਖੰਡੀ ਚੱਕਰਵਾਤ ਸੀ। ਜਿਸ ਨਾਲ ਭਾਰਤ ਅਤੇ ਬੰਗਲਾਦੇਸ਼ ਵਿੱਚ ਲਗਭਗ 14 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਅਤੇ 129 ਲੋਕਾਂ ਦੀ ਜਾਨ ਚਲੀ ਗਈ।

4. ਚੱਕਰਵਾਤ ਫੇਨੀ (2019)



ਇਹ 3 ਮਈ 2019 ਨੂੰ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੜੀਸਾ ਵਿੱਚ ਪੁਰੀ ਨੇੜੇ ਭਾਰਤ ਦੇ ਪੂਰਬੀ ਤੱਟ ਨਾਲ ਟਕਰਾ ਗਿਆ। ਅਤਿ ਗੰਭੀਰ ਚੱਕਰਵਾਤ ਫੇਨੀ ਦੇ ਨਤੀਜੇ ਵਜੋਂ 64 ਲੋਕਾਂ ਦੀ ਮੌਤ ਹੋ ਗਈ ਅਤੇ ਘਰਾਂ, ਬਿਜਲੀ ਦੀਆਂ ਲਾਈਨਾਂ, ਫਸਲਾਂ, ਸੰਚਾਰ ਨੈਟਵਰਕ ਅਤੇ ਜਲ ਸਪਲਾਈ ਪ੍ਰਣਾਲੀਆਂ ਸਮੇਤ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ।

3. ਚੱਕਰਵਾਤ ਵਰਦਾ (2016)



ਵਰਦਾ 12 ਦਸੰਬਰ 2016 ਨੂੰ ਚੇਨਈ ਦੇ ਨੇੜੇ ਤੱਟ ਨਾਲ ਟਕਰਾ ਗਿਆ ਸੀ। ਇਹ ਬਹੁਤ ਹੀ ਭਿਆਨਕ ਚੱਕਰਵਾਤੀ ਤੂਫਾਨ ਸੀ। ਇਸ ਕਰਕੇ ਤਾਮਿਲਨਾਡੂ ਵਿੱਚ 18 ਲੋਕਾਂ ਦੀ ਮੌਤ ਹੋ ਗਈ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ, ਇਸਨੇ ਦਰੱਖਤ ਉਖਾੜ ਦਿੱਤੇ ਅਤੇ ਚੇਨਈ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਵੀ ਵਿਘਨ ਪਿਆ।

 2. ਚੱਕਰਵਾਤ ਹੁਦਹੁਦ (2014)
 

ਇਹ 12 ਅਕਤੂਬਰ 2014 ਨੂੰ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਨਾਲ ਟਕਰਾ ਗਿਆ ਸੀ। ਚੱਕਰਵਾਤ ਕਾਰਨ ਲਗਭਗ 124 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਮਾਰਤਾਂ, ਸੜਕਾਂ ਅਤੇ ਬਿਜਲੀ ਦੇ ਗਰਿੱਡਾਂ ਸਮੇਤ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਵਿਸ਼ਾਖਾਪਟਨਮ ਅਤੇ ਆਸਪਾਸ ਦੇ ਖੇਤਰ ਭਾਰੀ ਮੀਂਹ, ਤੇਜ਼ ਹਵਾਵਾਂ, ਤੂਫਾਨ ਅਤੇ ਹੜ੍ਹਾਂ ਕਾਰਨ ਬਹੁਤ ਪ੍ਰਭਾਵਿਤ ਹੋਏ।

1. ਚੱਕਰਵਾਤ ਫੈਲੀਨ (2013) 



12 ਅਕਤੂਬਰ 2013 ਨੂੰ ਫੈਲੀਨ ਨੇ ਉੜੀਸਾ ਦੇ ਗੰਜਮ ਜ਼ਿਲੇ ਦੇ ਗੋਪਾਲਪੁਰ ਨੇੜੇ ਤੱਟ 'ਤੇ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟੱਕਰ ਮਾਰੀ। ਰਾਜ ਦੇ 18 ਜ਼ਿਲ੍ਹਿਆਂ ਦੇ 171 ਬਲਾਕਾਂ ਵਿੱਚ ਇਸ ਨਾਲ ਲਗਭਗ 1.32 ਕਰੋੜ ਲੋਕ ਪ੍ਰਭਾਵਿਤ ਹੋਏ ਅਤੇ 44 ਲੋਕਾਂ ਦੀ ਮੌਤ ਹੋ ਗਈ ਸੀ।

ਹੋਰ ਖਬਰਾਂ ਪੜ੍ਹੋ: 

- PTC NEWS

Top News view more...

Latest News view more...

PTC NETWORK