Thu, Apr 17, 2025
Whatsapp

Amritsar News : ਇਨਸਾਨੀਅਤ ਸ਼ਰਮਸਾਰ ! 5 ਸਾਲਾਂ ਬੱਚੀ ਨਾਲ ਜ਼ਬਰ ਜਿਨਾਹ ਦੀ ਕੋਸ਼ਿਸ਼

Amritsar News : ਇੱਕ ਪਾਸੇ ਦੇਸ਼ ਭਰ ਵਿੱਚ ਮਾਤਾ ਦੇ ਚੇਤ ਦੇ ਨਵਰਾਤਰੇ ਚੱਲ ਰਹੇ ਹਨ। ਇਨ੍ਹਾਂ ਨਵਰਾਤਰਿਆਂ ਵਿੱਚ ਖਾਸ ਕਰਕੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਉੱਥੇ ਹੀ ਕੁਝ ਹਵਸ ਦੇ ਪੁਜਾਰੀ ਦਰਿੰਦੇ ਛੋਟੀਆਂ -ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਦੇ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਇਲਾਕਾ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ ਪ੍ਰਵਾਸੀ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ

Reported by:  PTC News Desk  Edited by:  Shanker Badra -- April 02nd 2025 01:27 PM -- Updated: April 02nd 2025 01:30 PM
Amritsar News : ਇਨਸਾਨੀਅਤ ਸ਼ਰਮਸਾਰ ! 5 ਸਾਲਾਂ ਬੱਚੀ ਨਾਲ ਜ਼ਬਰ ਜਿਨਾਹ ਦੀ ਕੋਸ਼ਿਸ਼

Amritsar News : ਇਨਸਾਨੀਅਤ ਸ਼ਰਮਸਾਰ ! 5 ਸਾਲਾਂ ਬੱਚੀ ਨਾਲ ਜ਼ਬਰ ਜਿਨਾਹ ਦੀ ਕੋਸ਼ਿਸ਼

 Amritsar News : ਇੱਕ ਪਾਸੇ ਦੇਸ਼ ਭਰ ਵਿੱਚ ਮਾਤਾ ਦੇ ਚੇਤ ਦੇ ਨਵਰਾਤਰੇ ਚੱਲ ਰਹੇ ਹਨ। ਇਨ੍ਹਾਂ ਨਵਰਾਤਰਿਆਂ ਵਿੱਚ ਖਾਸ ਕਰਕੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਉੱਥੇ ਹੀ ਕੁਝ ਹਵਸ ਦੇ ਪੁਜਾਰੀ ਦਰਿੰਦੇ ਛੋਟੀਆਂ -ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਦੇ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਇਲਾਕਾ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ ਪ੍ਰਵਾਸੀ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਉਹਨਾਂ ਦੀ 5 ਸਾਲ ਦੀ ਬੱਚੀ ਨਾਲ ਅੱਜ ਉਹਨਾਂ ਦੇ ਹੀ ਗਵਾਂਢ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਨੇ ਘਨੌਣੀ ਹਰਕਤ ਕੀਤੀ,ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। 


ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਸ਼ਾਦੀਸ਼ੁਦਾ 25 ਸਾਲਾਂ ਨੌਜਵਾਨ ਵੱਲੋਂ ਨਰਸਰੀ ਕਲਾਸ ਵਿੱਚ ਪੜ੍ਹਦੀ ਉਹਨਾਂ ਦੀ ਪੰਜ ਸਾਲਾ ਬੱਚੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ।  ਜਦੋਂ ਉਹਨਾਂ ਵੇਖਿਆ ਕਿ ਉਸਦੀ ਬੱਚੀ ਰੋ ਰਹੀ ਹੈ ਤੇ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਗਈ। 


ਉੱਥੇ ਹੀ ਮਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਤੇ ਉਹਨਾਂ ਵੀ ਵੇਖਿਆ ਤੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਨਯੋਗ ਘਟਨਾ ਹੈ ਕਿਉਂਕਿ ਮੁਹੱਲੇ ਵਿੱਚ ਸਾਰੇ ਬੱਚੇ ਇਕੱਠੇ ਖੇਲਦੇ ਹਨ। ਛੋਟੀ -ਛੋਟੀ ਉਮਰ ਦੇ ਬੱਚੇ ਹਨ ਤੇ ਉਹਨਾਂ ਦੇ ਨਾਲ ਇਹੋ ਜਿਹੀ ਘਨੋਣੀ ਹਰਕਤ ਕਰਨਾ ਬਹੁਤ ਹੀ ਮਾੜੀ ਗੱਲ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਹੋਰ ਵੀ ਲੋਕਾਂ ਨੂੰ ਸਬਕ ਮਿਲ ਸਕੇ। 


ਇਸ ਮੌਕੇ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲੋਂ ਸ਼ਿਕਾਇਤ ਆਈ ਸੀ ਤੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ। ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।   


- PTC NEWS

Top News view more...

Latest News view more...

PTC NETWORK