5 people murdered : ਹਰਿਆਣਾ ’ਚ 5 ਲੋਕਾਂ ਦਾ ਕਤਲ, ਰਿਟਾਇਰਡ ਫੌਜੀ ਨੇ ਆਪਣੇ ਸਕੇ ਭਰਾ ਦਾ ਪਰਿਵਾਰ ਕੀਤਾ ਖਤਮ
5 Family Members Killed : ਅੰਬਾਲਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਨੇ ਇੱਕ ਪਰਿਵਾਰ ਦੇ 5 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਪੂਰੀ ਘਟਨਾ ਨਾਰਾਇਣਗੜ੍ਹ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਇਸ ਵਾਰਦਾਤ ਨੂੰ ਅੰਜਾਮ ਰਿਟਾਇਰ ਫੌਜੀ ਵੱਲੋਂ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਟਾਇਰ ਫੌਜੀ ਨੇ ਆਪਣੇ ਛੋਟੇ ਭਰਾ ਦੇ ਪਰਿਵਾਰ ਦੇ ਪੰਜ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਜਮੀਨੀ ਵਿਵਾਦ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਾਤਲ ਵੱਲੋਂ ਕਤਲ ਕਰਨ ਮਗਰੋਂ ਲਾਸ਼ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਮਸ਼ਾਨਘਾਟ ਜਾ ਕੇ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : 5 people murdered : ਹਰਿਆਣਾ ’ਚ 5 ਲੋਕਾਂ ਦਾ ਕਤਲ, ਰਿਟਾਇਰਡ ਫੌਜੀ ਨੇ ਆਪਣੇ ਸਕੇ ਭਰਾ ਦਾ ਪਰਿਵਾਰ ਕੀਤਾ ਖਤਮ
- PTC NEWS