ਪਟਿਆਲਾ:ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਵਿੱਚ ਦੁਬਾਈ ਤੋਂ ਪਰਤਿਆ 45 ਸਾਲਾਂ ਵਿਅਕਤੀ ਕੋਰੋਨਾ ਪੌਜ਼ੀਟਿਵ ਆਇਆ ਹੈ। ਇਸ ਤੋ ਇਲਾਵਾ ਸ਼ੁਤਰਾਣਾ ਦੇ ਬਾਦਸ਼ਾਰਪੁਰ ਤੋਂ ਇਕ 30 ਸਾਲਾਂ ਮਹਿਲਾ ਕੋਰੋਨਾ ਪੌਜ਼ੀਟਿਵ ਆਈ ਹੈ।ਦੁਬਾਈ ਤੋਂ ਪਰਤੇ ਵਿਅਕਤੀ ਦੀ ਪਤਨੀ ਅਤੇ ਪੁੱਤਰ ਦਾ ਕੋਰੋਨਾ ਟੈੱਸਟ ਕੀਤਾ ਗਿਆ ਹੈ ਉਹ ਨੈਗੇਟਿਵ ਆਏ ਹਨ। ਪਟਿਆਲਾ ਦੇ ਸਿਹਤ ਵਿਭਾਗ ਵੱਲੋੋਂ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਥੇ ਹੀ ਕੋਰੋਨਾ ਪੌਜ਼ੀਟਿਵ ਆਏ ਵਿਅਕਤੀਆਂ ਨੂੰ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਆਏ ਲੋੋਕਾਂ ਦਾ ਵੀ ਕੋਰੋਨਾ ਟੈੱਸਟ ਕੀਤਾ ਜਾਵੇਗਾ।ਉਥੇ ਹੀ ਆਗਰਾ ਦਾ ਇਕ ਵਿਅਕਤੀ ਚੀਨ ਤੋਂ ਵਾਪਸ ਪਰਤਿਆ ਹੈ ਜੋ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਇਸ ਵਿਅਕਤੀ ਦੀ ਉਮਰ 40 ਸਾਲ ਦੀ ਹੈ। ਪੌਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਚੀਫ ਮੈਡੀਕਲ ਅਫਸਰ ਅਰੁਣ ਸ੍ਰੀਵਾਸਤਵ ਨੇ ਕੀਤਾ ਹੈ।ਦੱਸ ਦੇਈਏ ਕਿ ਇਹ ਵਿਅਕਤੀ ਚੀਨ ਤੋਂ ਵਾਇਆ ਦਿੱਲੀ 23 ਦਸੰਬਰ ਨੁੰ ਵਾਪਸ ਪਰਤਿਆ ਸੀ। ਇਕ ਪ੍ਰਾਈਵੇਟ ਲੈਬ ਵਿਚ ਇਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਜ਼ਿਲ੍ਹੇ ਦਾ ਇਹ ਪਹਿਲਾ ਕੋਰੋਨਾ ਕੇਸ ਹੈ ਜੋ 25 ਨਵੰਬਰ ਤੋਂ ਬਾਅਦ ਪੌਜ਼ੀਟਿਵ ਪਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਚੀਨ, ਜਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਪਰਤਣ ਵਾਲਿਆਂ ਲਈ ਆਰ ਟੀ ਪੀਸੀ ਆਰ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ।ਰਿਪੋਰਟ-ਗਗਨਦੀਪ ਅਹੂਜਾ