Jivitputrika Festival Accident : ਬਿਹਾਰ 'ਚ ਜੀਵਿਤਪੁਤ੍ਰਿਕਾ ਤਿਉਹਾਰ 'ਤੇ ਇਸ਼ਨਾਨ ਕਰਦੇ ਸਮੇਂ ਡੁੱਬਣ ਕਾਰਨ 43 ਲੋਕਾਂ ਦੀ ਮੌਤ
Jivitputrika Festival Accident : ਬਿਹਾਰ ਵਿੱਚ ਜੀਵਿਤਪੁਤ੍ਰਿਕਾ ਵ੍ਰਤ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕ ਨਦੀਆਂ ਅਤੇ ਤਾਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ ਡੁੱਬ ਗਏ ਅਤੇ ਤਿੰਨ ਹੋਰ ਲਾਪਤਾ ਹੋ ਗਏ।
ਸੂਬਾ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲ੍ਹਿਆ 'ਚ ਵਾਪਰੀਆਂ। ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ, ਔਰਤਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ।
- PTC NEWS