ਚੀਨ ਤੋਂ ਪਰਤਿਆ UP ਦਾ 40 ਸਾਲਾਂ ਵਿਅਕਤੀ ਆਇਆ ਕੋਰੋਨਾ ਪੌਜ਼ੀਟਿਵ
ਉੱਤਰ ਪ੍ਰਦੇਸ਼: ਆਗਰਾ ਦਾ ਇਕ ਵਿਅਕਤੀ ਚੀਨ ਤੋਂ ਵਾਪਸ ਪਰਤਿਆ ਹੈ ਜੋ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਇਸ ਵਿਅਕਤੀ ਦੀ ਉਮਰ 40 ਸਾਲ ਦੀ ਹੈ। ਪੌਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਚੀਫ ਮੈਡੀਕਲ ਅਫਸਰ ਅਰੁਣ ਸ੍ਰੀਵਾਸਤਵ ਨੇ ਕੀਤਾ ਹੈ।
ਪੌਜ਼ੀਟਿਵ ਆਏ ਵਿਅਕਤੀ ਦੇ ਸੈਂਪਲ ਜੀਨਮ ਸੀਕਵੈਂਸਿੰਗ ਵਾਸਤੇ ਲਖਨਊ ਭੇਜੇ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਸ੍ਰੀਵਾਸਤਵ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਉਸਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਸੰਪਰਕ ਵਿਚ ਆਏ ਵਿਅਕਤੀਆਂ ਦਾ ਵੀ ਟੈਸ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਹ ਵਿਅਕਤੀ ਚੀਨ ਤੋਂ ਵਾਇਆ ਦਿੱਲੀ 23 ਦਸੰਬਰ ਨੁੰ ਵਾਪਸ ਪਰਤਿਆ ਸੀ। ਇਕ ਪ੍ਰਾਈਵੇਟ ਲੈਬ ਵਿਚ ਇਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਜ਼ਿਲ੍ਹੇ ਦਾ ਇਹ ਪਹਿਲਾ ਕੋਰੋਨਾ ਕੇਸ ਹੈ ਜੋ 25 ਨਵੰਬਰ ਤੋਂ ਬਾਅਦ ਪੌਜ਼ੀਟਿਵ ਪਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਚੀਨ, ਜਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਪਰਤਣ ਵਾਲਿਆਂ ਲਈ ਆਰ ਟੀ ਪੀਸੀ ਆਰ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ।
- PTC NEWS