Fri, Nov 22, 2024
Whatsapp

ਇਹ 4 ਸੰਕੇਤ ਦੱਸਦੇ ਹਨ ਕਿ ਹੁਣ ਤੁਹਾਨੂੰ Smartphone ਬਦਲਣ ਦੀ ਹੈ ਲੋੜ

Reported by:  PTC News Desk  Edited by:  Aarti -- March 04th 2024 06:00 AM
ਇਹ 4 ਸੰਕੇਤ ਦੱਸਦੇ ਹਨ ਕਿ ਹੁਣ ਤੁਹਾਨੂੰ Smartphone ਬਦਲਣ ਦੀ ਹੈ ਲੋੜ

ਇਹ 4 ਸੰਕੇਤ ਦੱਸਦੇ ਹਨ ਕਿ ਹੁਣ ਤੁਹਾਨੂੰ Smartphone ਬਦਲਣ ਦੀ ਹੈ ਲੋੜ

Smartphone Buying Tips: ਜਿਵੇ ਤੁਸੀਂ ਜਾਂਦੇ ਹੋ ਕਿ ਬਿਮਾਰ ਹੋਣ ਤੋਂ ਪਹਿਲਾਂ ਹੀ ਸਾਨੂੰ ਕੁਝ ਸਿਗਨਲ ਮਿਲਣੇ ਸ਼ੁਰੂ ਹੋ ਜਾਂਦੇ ਹਨ, ਉਸੇ ਤਰ੍ਹਾਂ ਹੀ ਸਮਾਰਟਫੋਨ ਵੀ ਖਰਾਬ ਹੋਣ ਤੋਂ ਪਹਿਲਾਂ ਸਾਨੂੰ ਕੁਝ ਸਿਗਨਲ ਦਿੰਦਾ ਹੈ। ਜਿਸ ਨੂੰ ਸਾਨੂੰ ਗਲਤੀ ਨਾਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। 
ਦੱਸ ਦਈਏ ਕਿ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਘੱਟੋ-ਘੱਟ 3 ਸਾਲ ਤੱਕ ਆਸਾਨੀ ਨਾਲ ਨਵੇਂ ਸਮਾਰਟਫੋਨ ਦੀ ਵਰਤੋਂ ਕਰ ਸਕਦੇ ਹੋ, ਜਿਸ ਤੋਂ ਬਾਅਦ ਫੋਨ ਦੀ ਪਰਫਾਰਮੈਂਸ ਘੱਟ ਹੋਣ ਲੱਗਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ ਜਿਨ੍ਹਾਂ ਰਾਹੀਂ ਤੁਸੀਂ ਇਹ ਜਾਣ ਸਕੋਗੇ ਕਿ ਤੁਹਾਨੂੰ ਕਦੋ ਫੋਨ ਬਦਲਣ ਦੀ ਲੋੜ ਹੈ।

ਨਵੇਂ ਅਪਡੇਟ ਮਿਲਣਾ ਬੰਦ ਹੋ ਜਾਣਾ : 

ਜਦੋਂ ਵੀ ਅਸੀਂ ਨਵਾਂ ਫੋਨ ਖਰੀਦਦੇ ਹਾਂ ਤਾਂ ਕੰਪਨੀ ਹਰ ਮਹੀਨੇ ਆਪਣੇ ਉਪਭੋਗਤਾ ਲਈ ਅਪਡੇਟ ਜਾਰੀ ਕਰਦੀ ਹੈ। ਸਮੇਂ ਦੇ ਨਾਲ ਅਪਡੇਟ ਆਉਣਾ ਬੰਦ ਹੋ ਜਾਂਦਾ ਹੈ। ਅਜਿਹੇ 'ਚ ਡਿਵਾਈਸ ਦੇ ਹੈਕ ਹੋਣ ਦਾ ਖਤਰਾ ਸਭ ਤੋਂ ਵਧ ਜਾਂਦਾ ਹੈ ਅਤੇ ਬੈਂਕ ਅਕਾਊਂਟ ਦੇ ਖਾਲੀ ਹੋਣ ਦਾ ਡਰ ਵੀ ਰਹਿੰਦਾ ਹੈ। ਨਾਲ ਹੀ ਸਾਫਟਵੇਅਰ ਦੀ ਗੱਲ ਕਰੀਏ ਤਾਂ ਐਪਲ ਅਤੇ ਸੈਮਸੰਗ ਕਾਫੀ ਵਧੀਆ ਕੰਮ ਕਰਦੇ ਹਨ, ਜੋ ਆਪਣੇ ਪੁਰਾਣੇ ਫੋਨਾਂ 'ਤੇ ਵੀ ਨਵੀਂ ਅਪਡੇਟ ਦਿੰਦੀ ਰਹਿੰਦੀਆਂ ਹਨ ਪਰ ਜੇਕਰ ਤੁਹਾਨੂੰ ਹੁਣ ਅਪਡੇਟ ਮਿਲਣਾ ਬੰਦ ਹੋ ਗਿਆ ਹੈ ਤਾਂ ਤੁਹਾਨੂੰ ਤੁਰੰਤ ਫੋਨ ਬਦਲਣਾ ਚਾਹੀਦਾ ਹੈ।

ਬੈਟਰੀ ਦਾ ਜਲਦੀ ਖਤਮ ਹੋਣਾ : 

ਇਹ ਤਾਂ ਹਰ ਕਿਸੇ ਨੂੰ ਪਤਾ ਹੀ ਹੋਵੇਗਾ ਕਿ ਕੁਝ ਸਮੇਂ ਬਾਅਦ ਫੋਨ ਦੀ ਪਰਫਾਰਮੈਂਸ ਦੇ ਨਾਲ-ਨਾਲ ਬੈਟਰੀ ਵੀ ਤੇਜ਼ੀ ਨਾਲ ਖਤਮ ਹੋਣ ਲੱਗਦੀ ਹੈ। ਜੋ ਇੱਕ ਵੱਡਾ ਸੰਕੇਤ ਹੈ ਕਿ ਤੁਹਾਨੂੰ ਹੁਣ ਫੋਨ ਬਦਲਣਾ ਚਾਹੀਦਾ ਹੈ। ਵੈਸੇ ਤਾਂ ਕੁਝ ਲੋਕ ਬੈਟਰੀ ਬਦਲਣ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੰਦੇ ਹਨ, ਪਰ ਦਸ ਦਈਏ ਕਿ ਇਸ 'ਤੇ ਖਰਚ ਕਰਨ ਦੀ ਬਜਾਏ, ਤੁਹਾਨੂੰ ਨਵੇਂ ਫੋਨ 'ਤੇ ਸਵਿਚ ਕਰਨਾ ਚਾਹੀਦਾ ਹੈ। ਕਿਉਂਕਿ ਅੱਜ-ਕੱਲ੍ਹ ਬੈਟਰੀ ਦੀ ਉਮਰ ਵਧਾਉਣ ਦੇ ਕਈ ਤਰੀਕੇ ਹਨ, ਪਰ ਇਸ ਨਾਲ ਤੁਸੀਂ ਨਵੀਂ ਪਰਫਾਰਮੈਂਸ ਦਾ ਮਜ਼ਾ ਨਹੀਂ ਲੈ ਸਕੋਗੇ।

ਐਪਾਂ ਦਾ ਅਚਾਨਕ ਬੰਦ ਹੋਣਾ : 

ਦਸ ਦਈਏ ਕਿ ਜਿਵੇਂ-ਜਿਵੇਂ ਫੋਨ ਪੁਰਾਣਾ ਹੁੰਦਾ ਜਾਂਦਾ ਹੈ, ਐਪਸ ਨੂੰ ਲੋਡ ਕਰਨ 'ਚ ਵੀ ਸਮਾਂ ਲਗਨ ਲੱਗ ਜਾਂਦਾ ਹੈ ਅਤੇ ਕਈ ਵਾਰ ਐਪਸ ਵਾਰ-ਵਾਰ ਬੰਦ ਹੋਣ ਕ੍ਰੈਸ਼ ਹੋਣ ਲੱਗਦੀਆਂ ਹਨ। ਅਜਿਹੇ 'ਚ ਜੇਕਰ ਹੁਣ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ ਤਾਂ ਸਮਝ ਲਓ ਕਿ ਹੁਣ ਤੁਹਾਨੂੰ ਆਪਣਾ ਫੋਨ ਬਦਲ ਲੈਣਾ ਚਾਹੀਦਾ ਹੈ। ਵੈਸੇ ਤਾਂ ਕਈ ਵਾਰ ਸਮੱਸਿਆ ਤੁਹਾਡੇ ਫੋਨ 'ਚ ਨਹੀਂ ਬਲਕਿ ਐਪ 'ਚ ਹੀ ਹੁੰਦੀ ਹੈ, ਇਸ ਲਈ ਫੋਨ ਦੀ ਦੁਰਵਰਤੋਂ ਕਰਨ ਤੋਂ ਪਹਿਲਾਂ, ਐਪ ਨੂੰ ਵੀ ਚੈੱਕ ਕਰੋ।

ਨਵੀਆਂ ਐਪਾਂ ਨਹੀਂ ਚੱਲਦੀਆਂ :

ਨਵੀਂ ਅਪਡੇਟ ਦੇ ਨਾਲ ਤੁਸੀਂ ਵੀ ਇਹ ਦੇਖਿਆ ਹੋਵੇਗਾ ਕਿ ਕੁਝ ਐਪਸ ਫੋਨ 'ਤੇ ਸਪੋਰਟ ਕਰਨਾ ਬੰਦ ਕਰ ਦਿੰਦੇ ਹਨ। ਜ਼ਿਆਦਾਤਰ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਸਮਾਰਟਫ਼ੋਨ ਪੁਰਾਣਾ ਹੋ ਜਾਂਦਾ ਹੈ ਜਾਂ ਫ਼ੋਨ ਨੂੰ ਨਵੇਂ ਅੱਪਡੇਟ ਮਿਲਣੇ ਬੰਦ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸਮਝ ਲਓ ਕਿ ਫ਼ੋਨ ਬਦਲਣ ਦਾ ਸਮਾਂ ਆ ਗਿਆ ਹੈ।

-

Top News view more...

Latest News view more...

PTC NETWORK