Moga News : ਤੇਜ਼ ਰਫ਼ਤਾਰ ਦਾ ਕਹਿਰ, ਬੇਕਾਬੂ ਹੋ ਕੇ ਪੱਥਰ ਨਾਲ ਟਕਰਾਈ ਸਵਿਫ਼ਟ, 3 ਨੌਜਵਾਨਾਂ ਦੀ ਮੌਤ
Moga Accident News : ਮੋਗਾ-ਬਰਨਾਲਾ ਮੁੱਖ ਮਾਰਗ ਤੇ ਪਿੰਡ ਬੋਡੇ ਕੋਲ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਤਿੰਨੇ ਮ੍ਰਿਤਕ ਨੌਜਵਾਨ ਪਿੰਡ ਰਣੀਆਂ ਦੇ ਦੱਸੇ ਜਾ ਰਹੇ ਹਨ, ਜੋ ਕਿ ਬਿਲਾਸਪੁਰ ਵੱਲ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਜਦੋਂ ਇਨ੍ਹਾਂ ਨੌਜਵਾਨਾਂ ਦੀ ਕਾਰ ਬਰਨਾਲਾ ਮੁੱਖ ਮਾਰਗ 'ਤੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ 'ਤੇ ਲੱਗੇ ਪੱਥਰ ਵਿੱਚ ਜਾ ਵੱਜੀ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਸੀ ਕਿ ਕਾਰ ਪੂਰੀ ਤਰ੍ਹਾਂ ਇਕੱਠੀ ਹੋਈ ਪਈ ਸੀ। ਮੌਕੇ 'ਤੇ ਸਮਾਜ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਪਹੁੰਚੇ ਹੋਏ ਸਨ।
ਖਬਰ ਅਪਡੇਟ ਜਾਰੀ...
- PTC NEWS