ਲੰਗਰ ਦੌਰਾਨ ਵਾਪਰਿਆ ਵੱਡਾ ਹਾਦਸਾ, ਸਬਜੀ ਵਾਲੇ ਪਤੀਲੇ 'ਚ ਡਿੱਗੀ ਬੱਚੀ, ਹਾਲਤ ਨਾਜ਼ੁਕ
ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਕੁੱਲਾ ਵਿੱਖੇ ਇੱਕ ਤਿੰਨ ਸਾਲ ਦੀ ਬੱਚੀ ਸਬਜੀ ਵਾਲੇ ਪਤੀਲੇ ਵਿੱਚ ਡਿੱਗ ਗਈ, ਜਿਸ ਕਾਰਨ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ਖ਼ਮੀ ਬੱਚੀ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲੰਗਰ ਦੌਰਾਨ ਵਾਪਰਿਆ ਹਾਦਸਾ
ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮਾਤਾ ਰਾਣੀ ਦਾ ਲੰਗਰ ਲਗਾਈਆ ਸੀ ਤੇ ਲੰਗਰ ਦੌਰਾਨ ਹੀ ਇਹ ਬੱਚੀ ਸਬਜੀ ਵਾਲੇ ਵੱਡੇ ਪਤੀਲੇ ਵਿੱਚ ਡਿੱਗ ਗਈ। ਇਹ ਬੱਚੀ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਕੁੱਲਾ ਦੀ ਰਹਿਣ ਵਾਲੀ ਹੈ। ਇਸ ਬੱਚੀ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ।
ਬੱਚੀ ਦੀ ਹਾਲਤ ਨਾਜ਼ੁਕ
ਘਟਨਾ ਵਾਪਰਦੇ ਹੀ ਪੀੜਤ ਪਰਿਵਾਰ ਨੇ ਬੱਚੀ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਸੀ, ਪਰ ਬੱਚੀ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਬੱਚੀ ਪੂਰੀ ਤਰ੍ਹਾਂ ਸਬਜ਼ੀ ਦੇ ਵਿੱਚ ਸੜ ਚੁੱਕੀ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜੋ: ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣਾ ਪਿਆ ਮਹਿੰਗਾ, ਮਾਂ ਪੁੱਤ ’ਤੇ ਚੜ੍ਹਾਇਆ ਟਰੈਕਟਰ
- PTC NEWS