Mohali News : ਘਰ ’ਚ ਖਾਣਾ ਬਣਾਉਂਦੇ ਹੋਏ ਗੈਸ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਰਿਵਾਰ ਦੇ ਤਿੰਨ ਮੈਂਬਰ ਝੁਲਸੇ
Mohali Fire News : ਮੁਹਾਲੀ ਦੇ ਪਿੰਡ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਗੈਸ ਚੁੱਲ੍ਹੇ ’ਤੇ ਖਾਣਾ ਬਣਾਉਂਦੇ ਹੋਏ ਗੈਸ ਪਾਈਪ ਨੂੰ ਭਿਆਨਕ ਅੱਗ ਲੱਗ ਗਈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਇੱਕ ਨੌਜਵਾਨ ਅੱਗ ਦੀ ਚਪੇਟ ’ਚ ਆ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਗੈਸ ਪਾਈਪ ਨੂੰ ਅੱਗ ਲੱਗਣ ਤੋਂ ਬਾਅਦ ਖਾਣਾ ਬਣਾ ਰਹੇ ਨੌਜਵਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਉਸ ਤੋਂ ਬਾਅਦ ਕਮਰੇ ਦੇ ਅੰਦਰ ਬੈਠੇ ਹੋਰ ਜਣੇ ਵੀ ਅੱਗ ਨਾਲ ਝੁਲਸ ਗਏ।
ਉੱਥੇ ਰਹਿ ਰਹੇ ਲੋਕਾਂ ਦੇ ਵਿੱਚ ਚੀਕ ਚਿਹਾੜਾ ਮੱਚ ਗਿਆ। ਅੱਗ ਦੇ ਲੱਗਣ ਮਗਰੋਂ ਪਹਿਲੀ ਮੰਜ਼ਿਲ ’ਤੇ ਰਹਿ ਰਹੀ ਇੱਕ ਮੀਰਾ ਨਾਮ ਦੀ ਔਰਤ ਨੇ ਡਰਦੇ ਮਾਰੇ ਥੱਲੇ ਛਾਲ ਮਾਰ ਲਈ ਜਿਸ ਨਾਲ ਉਹਦੇ ਲੱਤ ’ਤੇ ਫਰੈਕਚਰ ਹੋ ਗਿਆ।
ਦੱਸ ਦਈਏ ਕਿ ਅੱਗ ਨਾਲ ਤਿੰਨ ਜਣੇ ਝੁਲਸੇ ਗਏ ਅਤੇ ਕਮਰੇ ਵਿੱਚ ਪਿਆ ਹੋਇਆ ਸਮਾਨ ਵੀ ਬੁਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਗਿਆ ਮੌਕੇ ’ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ’ਤੇ ਕਾਬੂ ਪਾਇਆ ਗਿਆ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਗ ਲੱਗਣ ਦੇ 100 ਮੀਟਰ ਦੂਰ ਕਮਰੇ ਤੋਂ ਫਾਇਰ ਬ੍ਰਿਗੇਡ ਨੂੰ ਰੁਕਣਾ ਪਿਆ ਕਿਉਂਕਿ ਗਲੀਆਂ ਤੰਗ ਹੋਣ ਦੇ ਨਾਲ ਫਾਇਰ ਬ੍ਰਿਗੇਡ ਅੱਗੇ ਨਹੀਂ ਜਾ ਸਕੀ।
ਫਿਲਹਾਲ 4 ਲੋਕਾਂ ਨੂੰ ਮੁਹਾਲੀ ਦੇ ਫੇਸ 6 ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਸਲੰਡਰ ਨੂੰ ਲਿਆ ਕਬਜ਼ੇ ਵਿਚ
- PTC NEWS