Garhshankar News : ਵਿਆਹੁਤਾ ਮੁਟਿਆਰ ਨੇ ਪੱਖੇ ਨਾਲ ਲਟਕ ਕੇ ਜੀਵਨਲੀਲਾ ਕੀਤੀ ਸਮਾਪਤ, ਸਹੁਰੇ ਪਰਿਵਾਰ 'ਤੇ ਇਲਜ਼ਾਮ
ਗੜ੍ਹਸ਼ੰਕਰ ਦੇ ਵਾਰਡ 12 ਵਿਖੇ ਇੱਕ 26 ਸਾਲਾਂ ਮੁਟਿਆਰ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੇਕੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਬੇਟੀ ਕਾਂਤਾ ਦੇਵੀ ਉਮਰ 26 ਸਾਲ ਦਾ ਵਿਆਹ ਗਗਨਦੀਪ ਵਾਸੀ ਰਾਮ ਨਗਰ ਵਾਰਡ 12 ਦੇ ਨਾਲ ਇੱਕ ਸਾਲ ਪਹਿਲਾਂ ਰੀਤੀ-ਰਿਵਾਜ਼ਾਂ ਅਤੇ ਧੂਮਧਾਮ ਨਾਲ ਕੀਤਾ ਸੀ।
ਭਰਾ ਨੇ ਲਾਏ ਸਹੁਰੇ ਪਰਿਵਾਰ 'ਤੇ ਇਲਜ਼ਾਮ
ਕੁੜੀ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਉਸ ਦੀ ਭੈਣ ਦੇ ਵਿਆਹ ਸਾਲ ਪੂਰਾ ਹੋਣਾ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਨ੍ਹਾਂ ਦੀ ਕੁੜੀ ਨੂੰ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਉਨ੍ਹਾਂ ਦੀ ਭੈਣ ਦਾ ਬੇਟਾ ਬਿਮਾਰ ਹੋਇਆ ਤਾਂ ਹਸਪਤਾਲ ਦਾਖਲ ਹੋਣ ਦੇ ਬਾਵਜੂਦ ਕੁੜੀ ਨੂੰ ਆਪਣੇ ਬੱਚੇ ਨਾਲ ਸਹੁਰਾ ਪਰਿਵਾਰ ਵੱਲੋਂ ਮਿਲਣ ਤੱਕ ਨਹੀਂ ਦਿੱਤਾ ਗਿਆ, ਸਗੋਂ ਉਨ੍ਹਾਂ ਦੀ ਬੇਟੀ ਨੂੰ ਬੀਮਾਰ ਰਹਿਣ ਦੇ ਆਰੋਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਕੁੜੀ ਨੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ।
ਉਧਰ, ਇਸ ਹਾਦਸੇ ਉਪਰੰਤ ਥਾਣਾ ਗੜ੍ਹਸ਼ੰਕਰ ਏਐਸਆਈ ਕੌਸ਼ਲ ਚੰਦਰ ਨੇ ਦੱਸਿਆ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
- PTC NEWS