Sat, Apr 26, 2025
Whatsapp

ਜਲੰਧਰ 'ਚ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕੀਤੀ ਹੱਤਿਆ

Reported by:  PTC News Desk  Edited by:  Amritpal Singh -- January 16th 2024 09:54 AM
ਜਲੰਧਰ 'ਚ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕੀਤੀ ਹੱਤਿਆ

ਜਲੰਧਰ 'ਚ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕੀਤੀ ਹੱਤਿਆ

ਫਿਲੌਰ ਕਸਬੇ ਦੇ ਪਿੰਡ ਭਾਰਸਿੰਘਪੁਰਾ 'ਚ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਾਨਵ (25) ਵਾਸੀ ਪਿੰਡ ਭੰਡਾਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਚਾਰ ਸਾਲ ਦੁਬਈ 'ਚ ਨੌਕਰੀ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਭਾਰਸਿੰਘਪੁਰਾ, ਜਿੱਥੇ ਇਹ ਕਤਲ ਹੋਇਆ ਹੈ, ਉਹ ਹਰਦੀਪ ਸਿੰਘ ਨਿੱਝਰ ਦਾ ਪਿੰਡ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਡੇਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਿਤ ਨਾਲ ਸੋਮਵਾਰ ਦੇਰ ਸ਼ਾਮ ਆਪਣੇ ਘਰੋਂ ਕਿਤੇ ਜਾਣ ਲਈ ਨਿਕਲਿਆ ਸੀ। ਅਮਿਤ ਅਤੇ ਮਾਨਵ ਨੇ ਦੁਬਈ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਇਸ ਕਾਰਨ ਦੋਵਾਂ ਵਿਚਾਲੇ ਬਹੁਤ ਡੂੰਘੀ ਦੋਸਤੀ ਹੋ ਗਈ। ਦੋਵੇਂ ਆਪਣੇ ਦੋਸਤ ਹਰਦੀਪ ਕੁਮਾਰ ਨੂੰ ਮਿਲਣ ਲਈ ਪਿੰਡ ਭਾਰਸਿੰਘਪੁਰਾ ਪੁੱਜੇ। ਹਰਦੀਪ ਸਿੰਘ ਨੂੰ ਨਾਲ ਲੈ ਕੇ ਤਿੰਨੋਂ ਇੱਕੋ ਸਾਈਕਲ ’ਤੇ ਪਿੰਡ ਤੋਂ ਬਾਹਰ ਜਾਣ ਲਈ ਨਿਕਲ ਪਏ।


ਦੋਵਾਂ ਭਰਾਵਾਂ ਨੇ ਚਾਕੂਆਂ ਨਾਲ ਹਮਲਾ ਕੀਤਾ
ਅਮਿਤ ਨੇ ਪੁਲੀਸ ਨੂੰ ਦੱਸਿਆ ਕਿ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਮਾਨਵ ਅਤੇ ਅਮਿਤ ਦੇ ਦੋਸਤ ਹਰਦੀਪ ਸਿੰਘ ਦੀ ਦੋਵਾਂ ਮੁਲਜ਼ਮਾਂ ਭਰਾਵਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਭਰਾਵਾਂ ਨੇ ਗੁੱਸੇ 'ਚ ਆ ਕੇ ਚਾਕੂ ਕੱਢ ਲਿਆ। ਜਦੋਂ ਉਸ ਨੂੰ ਚਾਕੂ ਮਾਰਿਆ ਗਿਆ ਤਾਂ ਮਾਨਵ ਆਪਣੇ ਦੋਸਤ ਹਰਦੀਪ ਨੂੰ ਬਚਾਉਣ ਲਈ ਅੱਗੇ ਆਇਆ। ਚਾਕੂ ਮਾਨਵ ਨੂੰ ਲੱਗ ਗਿਆ, ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਅਮਿਤ ਅਨੁਸਾਰ ਦੋਵਾਂ ਭਰਾਵਾਂ ਦਾ ਹਰਦੀਪ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਇਸੇ ਦੁਸ਼ਮਣੀ ਕਾਰਨ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ। ਮ੍ਰਿਤਕ ਮਾਨਵ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਮਾਨਵ ਨੂੰ ਪਹਿਲਾਂ ਵੀ ਫੋਨ 'ਤੇ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਟਰੇਸ ਕਰਨ ਦੀ ਵੀ ਬੇਨਤੀ ਕੀਤੀ ਹੈ।

ਮਾਨਵ 4 ਭੈਣਾਂ ਦਾ ਇਕਲੌਤਾ ਭਰਾ ਸੀ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਨਵ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਕਰੀਬ 4 ਸਾਲ ਦੁਬਈ 'ਚ ਕੰਮ ਕਰਨ ਤੋਂ ਬਾਅਦ ਅੱਠ ਮਹੀਨੇ ਪਹਿਲਾਂ ਹੀ ਘਰ ਪਰਤਿਆ ਸੀ। ਮਾਨਵ ਦੀ ਕਮਾਈ ਨਾਲ ਸਾਰਾ ਘਰ ਚਲਦਾ ਸੀ। ਪਰ ਦੋਸ਼ੀ ਵੱਲੋਂ ਮਾਨਵ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲੀਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

-

Top News view more...

Latest News view more...

PTC NETWORK