Pilot Shrishti Tuli: ਏਅਰ ਇੰਡੀਆ ਦੇ 25 ਸਾਲਾ ਪਾਇਲਟ ਨੇ ਕੀਤੀ ਖੁਦਕੁਸ਼ੀ, ਬੁਆਏਫ੍ਰੈਂਡ ਗ੍ਰਿਫਤਾਰ
Pilot Shrishti Tuli Suicide Case:ਏਅਰ ਇੰਡੀਆ ਦੀ ਇੱਕ 25 ਸਾਲਾ ਮਹਿਲਾ ਪਾਇਲਟ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਈ ਗਈ। ਪੁਲਿਸ ਨੇ ਦੱਸਿਆ ਕਿ ਉਸ ਦੇ ਪ੍ਰੇਮੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਨੇ ਉਸ ਦੇ ਪ੍ਰੇਮੀ ਆਦਿਤਿਆ ਪੰਡਿਤ (Aditiya Pandit) 'ਤੇ ਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਪਾਇਲਟ ਸ੍ਰਿਸ਼ਟੀ ਤੁਲੀ (Shrishti Tuli) ਦੀ ਲਾਸ਼ ਅੰਧੇਰੀ ਸਥਿਤ ਉਨ੍ਹਾਂ ਦੇ ਫਲੈਟ 'ਚ ਲਟਕਦੀ ਮਿਲੀ। ਪੋਵਈ ਪੁਲਿਸ ਨੇ ਉਸ ਦੇ 27 ਸਾਲਾ ਪ੍ਰੇਮੀ ਆਦਿਤਿਆ ਪੰਡਿਤ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਸ੍ਰਿਸ਼ਟੀ (Shrishti Tuli) ਦੇ ਪਰਿਵਾਰ ਦਾ ਦੋਸ਼ ਹੈ ਕਿ ਪੰਡਤ ਉਸ ਨਾਲ ਦੁਰਵਿਵਹਾਰ ਕਰਦਾ ਸੀ ਅਤੇ ਅਕਸਰ ਫੋਨ 'ਤੇ ਉਸ ਨਾਲ ਝਗੜਾ ਕਰਦਾ ਸੀ, ਜਿਸ ਕਾਰਨ ਸ੍ਰਿਸ਼ਟੀ ਨੇ ਅਜਿਹਾ ਕਦਮ ਚੁੱਕਿਆ। ਫਿਲਹਾਲ ਪੁਲਿਸ ਨੇ ਸ੍ਰਿਸ਼ਟੀ ਦੇ ਪ੍ਰੇਮੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 29 ਤਰੀਕ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਇਹ ਸ਼ਿਕਾਇਤ ਲੜਕੀ ਦੇ ਚਾਚੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ, ਪੁਲਿਸ ਅਧਿਕਾਰੀਆਂ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
- PTC NEWS