Murder for Property : ਜਾਇਦਾਦ ਖਾਤਰ ਕੁੜੀ ਨੂੰ ਪਹਿਲਾਂ ਪਿਲਾਈ ਸ਼ਰਾਬ, ਫਿਰ ਜਿਊਂਦਾ ਸਾੜ ਕੇ ਕੀਤਾ ਕਤਲ,ਦੋਵੇਂ ਮੁਲਜ਼ਮ ਕਾਬੂ
Murder for Property : ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਕੁੜੀ ਦੇ ਕਤਲ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਉਸਦੇ ਕਾਰੋਬਾਰੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।
ਮੁਲਜ਼ਮਾਂ ਸ਼ਿਵੇਂਦਰ ਯਾਦਵ (26) ਅਤੇ ਉਸਦੇ ਸਾਥੀ ਗੌਰਵ (19) ਨੇ ਪਹਿਲਾਂ 25 ਸਾਲਾ ਪੀੜਤਾ ਅੰਜਲੀ ਨੂੰ ਜਾਇਦਾਦ ਦੇ ਕਾਗਜ਼ਾਤ ਸੌਂਪਣ ਲਈ ਬੁਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸਨੂੰ ਸ਼ਰਾਬ ਪਿਲਾਈ ਅਤੇ ਫਿਰ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕੁੜੀ ਨੂੰ ਮਾਰਨ ਤੋਂ ਬਾਅਦ, ਉਸਦੀ ਲਾਸ਼ ਨੂੰ ਸਾੜ ਦਿੱਤਾ ਗਿਆ ਅਤੇ ਫਿਰ ਅੱਧ ਸੜੀ ਹੋਈ ਲਾਸ਼ ਨੂੰ ਨਦੀ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੂੰ ਮਾਮਲੇ ਦੀ ਜਾਂਚ ਦੌਰਾਨ 5 ਦਿਨਾਂ ਤੋਂ ਲਾਪਤਾ ਅੰਜਲੀ ਦੀ ਲਾਸ਼ ਸ਼ਨੀਵਾਰ ਨੂੰ ਨਦੀ ਦੇ ਨੇੜੇ ਖਰਾਬ ਹਾਲਤ ਵਿੱਚ ਮਿਲੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤਾ ਦੀ ਲਾਸ਼ ਦਿਖਾਉਣ ਲਈ ਆਪਣੇ ਪਿਤਾ ਅਤੇ ਪਤਨੀ ਨੂੰ ਵੀਡੀਓ ਕਾਲ ਵੀ ਕੀਤੀ। ਅੰਜਲੀ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਨਾਲੇ ਦੇ ਕੋਲ ਉਸਦਾ ਸੜਿਆ ਹੋਇਆ ਸਕੂਟਰ ਮਿਲਿਆ ਅਤੇ ਉਨ੍ਹਾਂ ਨੇ ਪ੍ਰਾਪਰਟੀ ਡੀਲਰ 'ਤੇ ਕਤਲ ਦਾ ਦੋਸ਼ ਲਗਾਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੀੜਤ ਦੀ ਭੈਣ ਕਿਰਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਜ਼ਮੀਨ ਲਈ ਅੰਜਲੀ ਤੋਂ 6 ਲੱਖ ਰੁਪਏ ਲਏ ਸਨ। ਉਸਨੇ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸਨੂੰ ਕਾਗਜ਼ਾਤ ਦੇਣ ਦੇ ਬਹਾਨੇ ਬੁਲਾਇਆ ਅਤੇ ਉਸਦਾ ਕਤਲ ਕਰ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਯਾਦਵ ਅਤੇ ਉਸਦੇ ਸਾਥੀ ਨੇ ਆਪਣਾ ਜੁਰਮ ਕਬੂਲ ਕਰ ਲਿਆ।
- PTC NEWS