Sun, Sep 8, 2024
Whatsapp

ਹੁਸ਼ਿਆਰਪੁਰ ਦੇ ਨੌਜਵਾਨ ਦੀ ਪੁਰਤਗਾਲ 'ਚ ਮੌਤ, ਜੱਦੀ ਪਿੰਡ ਹੋਇਆ ਸਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Reported by:  PTC News Desk  Edited by:  KRISHAN KUMAR SHARMA -- February 21st 2024 03:08 PM
ਹੁਸ਼ਿਆਰਪੁਰ ਦੇ ਨੌਜਵਾਨ ਦੀ ਪੁਰਤਗਾਲ 'ਚ ਮੌਤ, ਜੱਦੀ ਪਿੰਡ ਹੋਇਆ ਸਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਹੁਸ਼ਿਆਰਪੁਰ ਦੇ ਨੌਜਵਾਨ ਦੀ ਪੁਰਤਗਾਲ 'ਚ ਮੌਤ, ਜੱਦੀ ਪਿੰਡ ਹੋਇਆ ਸਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Punjabi Youth Died in Portugal: ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਇੱਕ 24 ਸਾਲਾ ਨੌਜਵਾਨ ਦੀ ਹਾਲ ਹੀ ਵਿੱਚ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਤੇਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਦੀ ਮ੍ਰਿਤਕ ਦੇਹ 16 ਦਿਨਾਂ ਬਾਅਦ ਅੱਜ ਉਸ ਦੇ ਪਿੰਡ ਉਸਮਾਨ ਸ਼ਹੀਦ ਵਿਖੇ ਪੁੱਜੀ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੂਰੀਆਂ ਰਸਮਾਂ ਨਾਲ ਤੇਜਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਪਰਿਵਾਰ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਸੀ, ਜਦੋਂ ਤੇਜਿੰਦਰ ਸਿੰਘ ਆਪਣੀ ਡਿਊਟੀ ਖਤਮ ਕਰਕੇ ਘਰ ਪਰਤ ਰਿਹਾ ਸੀ। ਹਾਦਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ, ਜਿਸ ਦੌਰਾਨ ਤੇਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਸ ਨੇ 16 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਆਪਣੇ ਮੁੰਡੇ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਸੁਧਰ ਸਕੇ। ਐਤਵਾਰ 5 ਫਰਵਰੀ ਨੂੰ ਸਵੇਰੇ ਰਿਸ਼ਤੇਦਾਰਾਂ ਨੇ ਘਰ ਆ ਕੇ ਉਨ੍ਹਾਂ ਦੇ ਮੁੰਡੇ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੈਂ ਪੁਰਤਗਾਲ ਰਹਿਣ ਵਾਲੇ ਤਜਿੰਦਰ ਸਿੰਘ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਤੇਜਿੰਦਰ ਆਪਣੇ 5 ਦੋਸਤਾਂ ਨਾਲ ਕੰਮ ਖਤਮ ਕਰਕੇ ਕਾਰ 'ਚ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਹੀ ਕੁੱਝ ਦੂਰੀ 'ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ 'ਚ ਪਲਟ ਗਈ। ਇਸ ਦੌਰਾਨ ਤੇਜਿੰਦਰ ਬੇਹੋਸ਼ ਹੋ ਗਿਆ, ਜਦੋਂ ਉਸ ਨੂੰ ਬਾਹਰ ਕੱਢਿਆ ਪਰ ਉਹ ਹੋਸ਼ 'ਚ ਨਾ ਆਇਆ। ਉਸ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਪਰੰਤ ਕਾਫੀ ਜੱਦੋ-ਜਹਿਦ ਬਾਅਦ ਅੱਜ ਤੇਜਿੰਦਰ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ, ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ: 

- ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

- Yummy Cake From Roti: ਰਾਤ ਦੀਆਂ ਰੋਟੀਆਂ ਤੋਂ ਬਣਾਓ ਸਵਾਦਿਸ਼ਟ ਕੇਕ, ਜਾਣੋ ਵਿਧੀ

- ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ ਸੁਪਰਫੂਡ, ਤੇਜ਼ੀ ਨਾਲ ਹੋਵੇਗਾ ਦਿਮਾਗੀ ਵਿਕਾਸ

- ਕੁੱਤਿਆਂ ਨੂੰ ਖੁਰਾਕ 'ਚ ਦਿਓ ਇਹ ਚੀਜ਼ਾਂ, ਕਦੇ ਨਹੀਂ ਬਿਮਾਰ ਹੋਵੇਗਾ ਤੁਹਾਡਾ ਪਾਲਤੂ

-

Top News view more...

Latest News view more...

PTC NETWORK