Ludhiana News : ਮਾਪਿਆਂ ਦੇ ਇਕਲੌਤੇ ਪੁੱਤ ਨੇ ਕੁੜੀ ਪਿੱਛੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਪਰਿਵਾਰ ਨੇ ਕੁੜੀ ਵਾਲਿਆਂ 'ਤੇ ਲਗਾਏ ਗੰਭੀਰ ਇਲਜ਼ਾਮ
Ludhiana News : ਲੁਧਿਆਣਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਮਾਪਿਆਂ ਦੇ ਇਕਲੌਤੇ 20 ਸਾਲਾ ਨੌਜਵਾਨ ਨੇ ਕੁੜੀ ਪਿੱਛੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਹ ਮਾਮਲਾ ਲੁਧਿਆਣੇ ਦੇ ਥਾਣਾ ਡਿਵੀਜ਼ਨ ਨੰਬਰ ਸੱਤ ਵਿੱਚ ਪੈਂਦੇ ਤਾਜਪੁਰ ਰੋਡ 'ਤੇ ਕਿਸ਼ੋਰ ਨਗਰ ਤੋਂ ਸਾਹਮਣੇ ਆਇਆ ਹੈ।
ਮ੍ਰਿਤਿਕ ਨੌਜਵਾਨ ਦੇ ਪਰਿਵਾਰ ਨੇ ਆਰੋਪ ਲਾਇਆ ਕਿ ਕਰੀਬ ਦੋ -ਤਿੰਨ ਮਹੀਨੇ ਪਹਿਲੇ ਸੋਸ਼ਲ ਮੀਡੀਆ 'ਤੇ ਉਸਦੀ ਕਿਸੇ ਕੁੜੀ ਨਾਲ ਦੋਸਤੀ ਹੋਈ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਇੱਕ ਦੂਜੇ ਨਾਲ ਚੈਟਿੰਗ ਕਰਦੇ ਸੀ। ਉਹਨਾਂ ਕਿਹਾ ਕਿ ਮੁੰਡਾ ਪੜਾਈ ਕਰਕੇ ਹਟਿਆ ਸੀ ਤੇ ਅੱਗੇ ਆਪਣਾ ਫਿਊਚਰ ਬਣਾਉਣ ਲਈ ਸੋਚ ਰਿਹਾ ਸੀ।
ਇਸੇ ਦੌਰਾਨ ਜਦੋਂ ਉਸਦੀ ਕੁੜੀ ਨਾਲ ਗੱਲ ਹੋਈ ਤਾਂ ਉਸਨੇ ਵਿਦੇਸ਼ ਜਾਣ ਦੀ ਗੱਲ ਆਖੀ। ਇਸ ਦੇ ਨਾਲ ਹੀ ਕੁੜੀ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਉਸਦੇ ਪਰਿਵਾਰ ਨੇ ਹੀ ਇਹ ਡਿਮਾਂਡ ਕੀਤੀ ਕਿ ਕੁੜੀ ਨੂੰ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਮੁੰਡਾ ਦੇਵੇ। ਜਦਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ। ਇਸ ਗੱਲ 'ਤੇ ਦੋਨਾਂ ਵਿੱਚ ਝਗੜਾ ਹੋ ਗਿਆ ਤੇ ਮੁੰਡਾ ਟੈਨਸ਼ਨ ਦੇ ਵਿੱਚ ਰਹਿਣ ਲੱਗਿਆ।
ਇਸੇ ਦੇ ਚਲਦੇ ਅੱਜ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਉਥੇ ਹੀ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਐਸਐਚਓ ਭੁਪਿੰਦਰ ਸਿੰਘ ਨੇ ਆਖਿਆ ਕਿ ਮੁੰਡੇ ਦੀ ਮ੍ਰਿਤਿਕ ਦੇਹ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ। ਉਸਦੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ, ਉਸਦੇ ਹਿਸਾਬ ਨਾਲ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਏਗੀ।
- PTC NEWS