Sangrur News : ਦਿੜ੍ਹਬਾ 'ਚ ਖੌਫ਼ਨਾਕ ਹਾਦਸਾ, ਸਪੀਡ ਬ੍ਰੇਕਰ ਤੋਂ ਹਵਾ 'ਚ ਉਛਲ ਕੇ ਦੂਜੇ ਪਾਸੇ ਦਰੱਖਤ 'ਚ ਵੱਜੀ ਕਾਰ, 2 ਦੋਸਤਾਂ ਦੀ ਮੌਤ
ਸੰਗਰੂਰ ਦੇ ਦਿੜ੍ਹਬਾ 'ਚ ਖੌਫ਼ਨਾਕ ਕਾਰ ਹਾਦਸੇ ਨੇ ਦਸਤਕ ਦਿੱਤੀ ਹੈ, ਜਿਸ 'ਚ ਦੋ ਦੋਸਤਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਜਨਮ ਦਿਨ ਦੀ ਪਾਰਟੀ ਦਾ ਸਾਮਾਨ ਲੈਣ ਗਏ ਸਨ, ਜਿਨ੍ਹਾਂ ਦੀ ਵਾਪਸੀ ਦੌਰਾਨ ਕਾਰ ਹਵਾ 'ਚ ਉਛਲ ਕੇ ਦਰੱਖਤ 'ਚ ਵੱਜ ਗਈ। ਨੌਜਵਾਨਾਂ ਦੀ ਮੌਤ ਕਾਰਨ ਪਿੰਡ ਰੋਗਲਾ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ ਦਿੜ੍ਹਬਾ ਦੇ ਪਿੰਡ ਰੋਗਲਾ ਨੇੜੇ ਡਰੇਨ ਦਾ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ, ਇੱਥੇ ਪਿੰਡ ਰੋਗਲਾ ਦੇ ਦੋ ਨੌਜਵਾਨਾਂ ਲਾਡੀ ਸਿੰਘ (ਉਮਰ 20 ਸਾਲ) ਪੁੱਤਰ ਮਿੱਠੂ ਸਿੰਘ ਅਤੇ ਜਤਿੰਦਰ ਸਿੰਘ (ਉਮਰ 24 ਸਾਲ) ਪੁੱਤਰ ਗੁਰਤੇਜ ਸਿੰਘ ਦੀ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਰਾਤ ਕਰੀਬ ਸਾਢੇ ਸੱਤ ਵਜੇ ਅਸੀਂ ਆਪਣੇ ਭਰਾ ਦਾ ਜਨਮ ਦਿਨ ਮਨਾ ਰਹੇ ਸੀ, ਜਿਸ ਤੋਂ ਬਾਅਦ ਅਸੀਂ ਕੁਝ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਲਈ ਪਿੰਡ ਰੋਗਲਾ ਤੋਂ ਚੱਲ ਪਏ।
ਸਾਮਾਨ ਖਰੀਦਣ ਉਪਰੰਤ, ਜਦੋਂ ਇਹ ਦੋਵੇਂ ਦਿੜਬਾ ਤੋਂ ਵਾਪਸ ਆ ਰਹੇ ਸਨ ਤਾਂ ਕਾਰ ਪੀ.ਬੀ.10ਸੀ.ਕਿਊ.4050 ਪਿੰਡ ਤੋਂ 1 ਕਿਲੋਮੀਟਰ ਪਹਿਲਾਂ ਜਿੱਥੇ ਡਰੇਨ ਦਾ ਪੁਲ ਬਣਿਆ ਹੋਇਆ ਸੀ, ਉਸ ਥਾਂ 'ਤੇ ਸਪੀਡ ਬ੍ਰੇਕਰ ਹੋਣ ਕਾਰਨ ਤੋਂ ਹਵਾ 'ਚ ਉਛਲ ਗਈ ਅਤੇ ਦੂਜੀ ਪਾਸੇ ਜਾ ਕੇ ਸਿੱਧੀ ਦਰੱਖਤ ਵਿੱਚ ਜਾ ਵੱਜੀ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।
ਦੋਵੇਂ ਨੌਜਵਾਨ ਪਿੰਡ ਰੋਗਲਾ ਦੇ ਵਸਨੀਕ ਸਨ, ਜਿਨ੍ਹਾਂ ਵਿਚੋਂ ਲਾਡੀ ਸਿੰਘ ਨੇ ਵਿਦੇਸ਼ ਜਾਣ ਦੀ ਤਿਆਰੀ ਕਰ ਲਈ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਪਿੰਡ ਦੇ ਲੋਕਾਂ ਨੇ ਨਮ ਅੱਖਾਂ ਨਾਲ ਇਕੱਠੇ ਹੋ ਕੇ ਦੋਵਾਂ ਨੌਜਵਾਨਾਂ ਦੀਆਂ ਦਾ ਸਸਕਾਰ ਕੀਤਾ। ਥਾਣਾ ਦਿੜ੍ਹਬਾ ਪੁਲਿਸ ਨੇ ਪੀੜਤ ਮਿੱਠੂ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
- PTC NEWS