Mon, Oct 7, 2024
Whatsapp

ਬਿਲਾਸਪੁਰ 'ਚ ਬੱਸ ਪਲਟਣ ਕਾਰਨ 18 ਯਾਤਰੀ ਜ਼ਖਮੀ, 4 ਨੂੰ PGI ਰੈਫਰ

Reported by:  PTC News Desk  Edited by:  Pardeep Singh -- November 25th 2022 02:32 PM
ਬਿਲਾਸਪੁਰ 'ਚ ਬੱਸ ਪਲਟਣ  ਕਾਰਨ 18 ਯਾਤਰੀ ਜ਼ਖਮੀ, 4 ਨੂੰ PGI ਰੈਫਰ

ਬਿਲਾਸਪੁਰ 'ਚ ਬੱਸ ਪਲਟਣ ਕਾਰਨ 18 ਯਾਤਰੀ ਜ਼ਖਮੀ, 4 ਨੂੰ PGI ਰੈਫਰ

ਹਿਮਾਚਲ ਪ੍ਰਦੇਸ਼ :ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ਦੇ ਨਾਲ ਲੱਗਦੇ ਰਾਸ਼ਟਰੀ ਮਾਰਗ 'ਤੇ ਸਥਿਤ ਹੋਟਲ ਸਾਗਰ ਵਿਊ ਨੇੜੇ ਮਨਾਲੀ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਬੱਸ (ਪੀ.ਬੀ.01 ਸੀ 9972) ਪਲਟ ਗਈ। ਇਸ ਹਾਦਸੇ 'ਚ 18 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ 'ਚੋਂ 14 ਜ਼ਖਮੀ ਯਾਤਰੀਆਂ ਦਾ ਜ਼ਿਲਾ ਹਸਪਤਾਲ ਬਿਲਾਸਪੁਰ 'ਚ ਇਲਾਜ ਚੱਲ ਰਿਹਾ ਹੈ ਅਤੇ 4 ਗੰਭੀਰ ਜ਼ਖਮੀ ਯਾਤਰੀਆਂ ਨੂੰ ਪੀ.ਜੀ.ਆਈ ਰੈਫਰ ਕੀਤਾ ਹੈ।

ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀ ਹੋਏ ਸਾਰੇ ਲੋਕ ਮੁੰਬਈ, ਜਲੰਧਰ, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੜੀਸਾ ਦੇ ਰਹਿਣ ਵਾਲੇ ਹਨ। ਬਿਲਾਸਪੁਰ ਪ੍ਰਸ਼ਾਸਨ ਵੱਲੋਂ ਗੰਭੀਰ ਜ਼ਖਮੀਆਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਅਤੇ ਅੰਸ਼ਕ ਤੌਰ 'ਤੇ ਜ਼ਖਮੀਆਂ ਨੂੰ 2000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਡੀਐਸਪੀ ਹੈੱਡਕੁਆਰਟਰ ਰਾਜਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬੱਸ ਚਾਲਕ ਖ਼ਿਲਾਫ਼ ਥਾਣਾ ਸਦਰ ਬਿਲਾਸਪੁਰ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।



- PTC NEWS

Top News view more...

Latest News view more...

PTC NETWORK