Sat, Jun 29, 2024
Whatsapp

Moga : 17 ਸਾਲਾ ਨਾਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ, ਪੁਲਿਸ ਨੇ 50 ਸਾਲਾ ਵਿਅਕਤੀ 'ਤੇ ਕੀਤਾ ਕੇਸ ਦਰਜ

Crime Against Women : ਮੋਗਾ ਤੋਂ ਇੱਕ ਬਹੁਤ ਹੀ ਘਿਨੌਣੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਸਮਾਲਸਰ 'ਚ ਇੱਕ 17 ਸਾਲਾ ਨਾਬਾਲਿਗ ਕੁੜੀ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਮੁਲਜ਼ਮ 50 ਸਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Written by  KRISHAN KUMAR SHARMA -- June 26th 2024 06:02 PM
Moga : 17 ਸਾਲਾ ਨਾਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ, ਪੁਲਿਸ ਨੇ 50 ਸਾਲਾ ਵਿਅਕਤੀ 'ਤੇ ਕੀਤਾ ਕੇਸ ਦਰਜ

Moga : 17 ਸਾਲਾ ਨਾਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ, ਪੁਲਿਸ ਨੇ 50 ਸਾਲਾ ਵਿਅਕਤੀ 'ਤੇ ਕੀਤਾ ਕੇਸ ਦਰਜ

Moga News : ਮੋਗਾ ਤੋਂ ਇੱਕ ਬਹੁਤ ਹੀ ਘਿਨੌਣੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਸਮਾਲਸਰ 'ਚ ਇੱਕ 17 ਸਾਲਾ ਨਾਬਾਲਿਗ ਕੁੜੀ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਮੁਲਜ਼ਮ 50 ਸਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਖਿਲਾਫ਼ ਪੁਲਿਸ (Moga Police) ਨੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਜਾਣਕਾਰੀ ਅਨੁਸਾਰ ਮੋਗਾ ਜਿਲ੍ਹੇ ਦੇ ਪਿੰਡ ਸਮਾਲਸਰ 'ਚ ਇਕ 17 ਸਾਲਾ ਨਾਬਾਲਿਗ ਲੜਕੀ ਆਪਣੀ ਨਾਨੀ ਦੀ ਦੇਖ ਭਾਲ ਕਰਨ ਲਈ ਨਾਨਕੇ ਪਿੰਡ ਰਹਿੰਦੀ ਸੀ ਅਤੇ ਇਸੇ ਹੀ ਪਿੰਡ ਦਾ ਇਕ 50 ਸਾਲਾ ਵਿਅਕਤੀ ਨੇ ਉਸ ਨਾਬਾਲਿਗ ਲੜਕੀ ਨਾਲ ਨਜਾਇਜ਼ ਸਬੰਧਤ ਬਣਾ ਕੇ ਉਸ ਨਾਲ ਗਲਤ ਕੰਮ ਕਰਦਾ ਰਿਹਾ। ਉਪਰੰਤ ਲੜਕੀ ਗਰਭਵਤੀ ਹੋ ਗਈ, ਜਿਸ ਕਾਰਨ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੀੜਤ ਦੀ ਭੈਣ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਪਿੰਡ ਦਾ ਰਹਿਣ ਵਾਲਾ 50 ਸਾਲਾ ਵਿਅਕਤੀ ਆਤਮਾ ਸਿੰਘ ਉਸਦੀ 17 ਸਾਲਾ ਭੈਣ ਨਾਲ ਕਈ ਵਾਰ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਂਦਾ ਰਿਹਾ, ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਬੀਤੀ ਦੇਰ ਰਾਤ ਮੋਗਾ ਦੇ ਇਕ ਨਿੱਜੀ ਹਸਪਤਾਲ 'ਚ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪੁਲਿਸ ਨੇ ਪੀੜਤ ਦੀ ਭੈਣ ਦੇ ਬਿਆਨਾਂ 'ਤੇ ਥਾਣਾ ਸਮਾਲਸਰ 'ਚ ਧਾਰਾ 376 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਘਰੋਂ ਫਰਾਰ ਹੈ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK