Wed, Jul 3, 2024
Whatsapp

ਕਾਲੀ ਵੇਈਂ ਨਦੀ 'ਚ ਡੁੱਬਿਆ 14 ਸਾਲਾ ਨੌਜਵਾਨ, ਦੋਸਤਾਂ ਨਾਲ ਗਿਆ ਸੀ ਨਹਾਉਣ

ਰੋਂਦੀ ਹੋਈ ਮਨੂੰ ਦੀ ਮਾਂ ਨੇ ਦੱਸਿਆ ਕਿ ਮਨੂ ਅੱਜ ਦੁਪਹਿਰ ਆਪਣੇ ਦੋਸਤ ਦੀਪਕ ਪੁੱਤਰ ਪੱਪੂ ਨਾਲ ਘਰੋਂ ਬਾਹਰ ਗਿਆ ਸੀ ਅਤੇ ਕਰੀਬ 3 ਵਜੇ ਦੀਪਕ ਨੇ ਸਾਨੂੰ ਦੱਸਿਆ ਕਿ ਮਨੂ ਕਾਲੀ ਵੇਈਂ ਨੰਦੀ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਸੀ।

Reported by:  PTC News Desk  Edited by:  KRISHAN KUMAR SHARMA -- June 30th 2024 07:23 PM
ਕਾਲੀ ਵੇਈਂ ਨਦੀ 'ਚ ਡੁੱਬਿਆ 14 ਸਾਲਾ ਨੌਜਵਾਨ, ਦੋਸਤਾਂ ਨਾਲ ਗਿਆ ਸੀ ਨਹਾਉਣ

ਕਾਲੀ ਵੇਈਂ ਨਦੀ 'ਚ ਡੁੱਬਿਆ 14 ਸਾਲਾ ਨੌਜਵਾਨ, ਦੋਸਤਾਂ ਨਾਲ ਗਿਆ ਸੀ ਨਹਾਉਣ

ਟਾਂਡਾ ਉੜਮੁੜ : ਅੱਜ ਦੁਪਹਿਰ ਪਿੰਡ ਪੁਲ ਪੁਖਤਾ ਨੇੜੇ ਬਰਸਾਤ ਤੋਂ ਬਾਅਦ ਪਾਣੀ ਨਾਲ ਭਰੀ ਕਾਲੀ ਵੇਈਂ ਵਿੱਚ ਦੁਖਦਾਈ ਘਟਨਾ ਵਾਪਰ ਗਈ। ਇਥੇ ਨਦੀ ਵਿੱਚ ਨਹਾਉਂਦੇ ਸਮੇਂ ਇੱਕ 14 ਸਾਲਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ, ਜਿਸ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਜਦੋਂ ਗੋਤਾਖੋਰਾਂ ਨੇ ਲੱਭਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਜਾਣਕਾਰੀ ਅਨੁਸਾਰ ਮਰਨ ਵਾਲੇ ਨੌਜਵਾਨ ਦੀ ਪਛਾਣ ਮਨੂੰ ਪੁੱਤਰ ਤੋਤਾ ਰਾਮ ਵਾਸੀ ਪਿੰਡ ਦਾਦਾ ਬਰੇਲੀ (ਉੱਤਰ ਪ੍ਰਦੇਸ਼) ਵਾਸੀ ਜਾਮਾ ਮਸਜਿਦ ਨੂਰਾਨੀ ਉੜਮੁੜ ਵਜੋਂ ਹੋਈ ਹੈ। ਰੋਂਦੀ ਹੋਈ ਮਨੂੰ ਦੀ ਮਾਂ ਨੇ ਦੱਸਿਆ ਕਿ ਮਨੂ ਅੱਜ ਦੁਪਹਿਰ ਆਪਣੇ ਦੋਸਤ ਦੀਪਕ ਪੁੱਤਰ ਪੱਪੂ ਨਾਲ ਘਰੋਂ ਬਾਹਰ ਗਿਆ ਸੀ ਅਤੇ ਕਰੀਬ 3 ਵਜੇ ਦੀਪਕ ਨੇ ਸਾਨੂੰ ਦੱਸਿਆ ਕਿ ਮਨੂ ਕਾਲੀ ਵੇਈਂ ਨੰਦੀ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਸੀ।


ਇਸ ਤੋਂ ਬਾਅਦ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਪਰੰਤ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਮਨੂ ਦੀ ਭਾਲ ਸ਼ੁਰੂ ਕੀਤੀ ਅਤੇ ਦੇਰ ਸ਼ਾਮ ਗੋਤਾਖੋਰਾਂ ਨੇ ਮਨੂੰ ਦੀ ਲਾਸ਼ ਨੂੰ ਬਾਈ ਤੋਂ ਬਾਹਰ ਕੱਢਿਆ। ਮੌਕੇ 'ਤੇ ਪੁਲਿਸ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਟਾਂਡਾ ਲਿਆਂਦਾ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

- PTC NEWS

Top News view more...

Latest News view more...

PTC NETWORK