Shri Anandpur Sahib: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ। ਭਾਖੜਾ ਡੈਮ ’ਚੋਂ ਪਾਣੀ ਛੱਡਣ ਤੋਂ ਬਾਅਦ ਕਈ ਪਿੰਡਾਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਦੇ ਉਪ ਮੰਡਲ ਮੈਜਿਸਟ੍ਰੇਟ ਮਨਦੀਪ ਸਿੰਘ ਢਿੱਲੋਂ ਨੇ ਉਪ ਮੰਡਲ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਮਾਤਰਾ ਵਿਚ ਪਾਣੀ ਦਾਖਲ ਹੋਣ ਤੋ ਪਹਿਲਾ ਸੁਰੱਖਿਅਤ ਥਾਵਾ ਉਤੇ ਰੈਸਕਿਊ ਕਰਨ ਦੀ ਪ੍ਰਸਾਸ਼ਨ ਦੀ ਅਪੀਲ ਨੂੰ ਸਹਿਯੋਗ ਦੇਣ। ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਉਨ੍ਹਾਂ ਨੇ ਬੁਰਜ, ਗੱਜਪੁਰ, ਚੰਦਪੁਰ, ਹਰੀਵਾਲ, ਮਹਿਦਲੀ ਕਲਾਂ ਦਾ ਦੌਰਾ ਕਰਨ ਮੌਕੇ ਐਸ.ਡੀ.ਐਮ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਬੀਤੇ ਦੋ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਨਾਲ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਡੈਮ ਤੋ ਵੱਧ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਸਤਲੁਜ ਦਰਿਆਂ ਲਾਗਲੇ ਨੀਵੇਂ ਪਿੰਡ ਪ੍ਰਭਾਵਿਤ ਹੋਏ ਹਨ, ਇਨ੍ਹਾਂ ਲੋਕਾ ਦੀ ਜਾਲ ਮਾਲ ਦੀ ਰੱਖਿਆ ਕਰਨਾ ਸਰਕਾਰ ਤੇ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ। 'ਅਫਵਾਹਾਂ ’ਤੇ ਨਾ ਕਰਨ ਬਿਲਕੁੱਲ ਵੀ ਭਰੋਸਾ'ਉਨ੍ਹਾਂ ਨੇ ਕਿਹਾ ਕਿ ਲੋਕ ਅਫਵਾਹਾਂ ’ਤੇ ਬਿਲਕੁਲ ਭਰੋਸਾ ਨਾ ਕਰਨ। ਹੜ੍ਹ ਕੰਟਰੋਲ ਰੂਮ ਸਬ ਡਵੀਜਨ ਵਿਚ 24/7 ਕਾਰਜਸ਼ੀਲ ਹਨ, ਜਿੱਥੇ ਹਰ ਜਾਣਕਾਰੀ ਉਪਲੱਬਧ ਹੈ, ਜਿਲ੍ਹਾ ਰੂਪਨਗਰ ਦੀ ਵੈਬਾਸਾਈਟ https://rupnagar.nic.in ’ਤੇ ਵੀਂ ਸਹੀ ਜਾਣਕਾਰੀ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਲਈ ਲੋੜ ਪੈਣ ਤੇ ਜਾਣਕਾਰੀ ਲੈਣ ਲਈ ਫਲੱਡ ਕੰਟਰੋਲ ਰੂਮ ਤਹਿਸੀਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਸੰਪਰਕ ਨੰ: 01887-232015 ਤੇ ਸੰਪਰਕ ਕੀਤਾ ਜਾਵੇਗ। ਹੜ੍ਹ ਕੰਟਰੋਲ ਰੂਮ ਕੀਤੇ ਗਏ ਸਥਾਪਿਤਇਸ ਤੋ ਇਲਾਵਾ ਫਲੱਡ ਕੰਟਰੋਲ ਰੂਮ ਥਾਣਾ ਸ੍ਰੀ ਅਨੰਦਪੁਰ ਸਾਹਿਬ ਸੰਪਰਕ ਨੰ: 85588-10962 ਅਤੇ ਥਾਣਾ ਕੀਰਤਪੁਰ ਸਾਹਿਬ ਸੰਪਰਕ ਨੰ: 85588-10968 ਸਥਾਪਿਤ ਕੀਤੇ ਗਏ ਹਨ ਇਸੇ ਤਰਾਂ ਫਲੱਡ ਕੰਟਰੋਲ ਰੂਮ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂਰਪੁਰ ਬੇਦੀ ਸੰਪਰਕ ਨੰ: 01887-240424 ਸਥਾਪਿਤ ਕੀਤਾ ਗਿਆ ਹੈ। ਫਲੱਡ ਕੰਟਰੋਲ ਰੂਮ ਥਾਣਾ ਨੂਰਪੁਰ ਬੇਦੀ ਸੰਪਰਕ ਨੰ:85588-10965 ਕਾਰਜਸ਼ੀਲ ਹੈ। 14 ਰਿਲੀਫ ਸੈਂਟਰ ਬਣਾਏ ਗਏਮਨਦੀਪ ਸਿੰਘ ਢਿੱਲੋ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 14 ਰਿਲੀਫ ਸੈਂਟਰ ਬਣਾਏ ਗਏ ਹਨ, ਜ਼ਿਨ੍ਹਾਂ ਵਿੱਚ ਹਰ ਸਹੂਲਤ ਉਪਲੱਬਧ ਕਰਵਾਈ ਗਈ ਹੈ ਅਤੇ ਅਧਿਕਾਰੀ ਤੈਨਾਤ ਕੀਤੇ ਗਏ ਹਨ। ਇਹ ਰਿਲੀਫ ਸੈਂਟਰ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਇੰਚਾਰਜ ਅਨਮੋਲਪਾਲ ਸਿੰਘ ਫੋਨ ਨੰ: 81305-79716 ਤੇ ਸੁਰਿੰਦਰ ਜੇ.ਈ 94639-40739, ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਇੰਚਾਰਜ ਹਰਬਖਸ਼ ਸਿੰਘ 94636-89780, ਕਮਿਊਨਿਟੀ ਸੈਂਟਰ ਦਾਵਤ ਪੈਲੇਸ ਇੰਚਾਰਜ ਜੇ.ਈ ਨਗਰ ਕੋਂਸਲ 99140-33239, ਸਰਕਾਰੀ ਹਾਈ ਸਕੂਲ ਮਟੌਰ ਇੰਚਾਰਜ ਪ੍ਰਵੇਜ਼ ਸਿੰਘ 70426-71041, ਸਰਕਾਰੀ ਸੀਨੀ.ਸੈਕੰ.ਸਕੂਲ ਕੋਟਲਾ ਇੰਚਾਰਜ ਵਿਵੇਕ ਦੁਰੇਜਾ 98766-47324, ਸਰਕਾਰੀ ਸੀਨੀ.ਸੈਕੰ.ਸਕੂਲ ਢੇਰ ਇੰਚਾਰਜ ਐਸ.ਡੀ.ਓ 97799-52204-ਹਰਜਿੰਦਰ ਸਿੰਘ 82644-77804, ਸ.ਸ.ਸ.ਸਕੂਲ ਕੀਰਤਪੁਰ ਸਾਹਿਬ ਇੰਚਾਰਜ ਪ੍ਰਭਾਤ ਸ਼ਰਮਾ 96461-10122, ਸ.ਹਾਈ ਸਕੂਲ ਚਨੋਲੀ ਇੰਚਾਰਜ ਜਸਵੀਰ ਸਿੰਘ 95016-99113, ਸ.ਹਾਈ ਸਕੂਲ ਮੁਕਾਰੀ (ਮੇਂਨ ਸੈਂਟਰ) ਇੰਚਾਰਜ ਸੁਰਿੰਦਰਪਾਲ 88726-00041-ਅਰਜਨ ਸਿੰਘ 98765-74167, ਸ.ਸ.ਸ.ਸਕੂਲ ਬੜਵਾ ਇੰਚਾਰਜ ਗੁਰਦੀਪ ਸਿੰਘ 95019-78878-ਸਮਸ਼ੇਰ ਸਿੰਘ 94786-45881, ਸ.ਹਾਈ.ਸਕੂਲ ਅਬਿਆਣਾ ਕਲਾਂ ਇੰਚਾਰਜ ਰਜੀਵ ਕੁਮਾਰ 62804-98779, ਸ.ਸ.ਸ.ਸਕੂਲ ਬਜਰੂੜ ਇੰਚਾਰਜ ਸੰਜੀਵ ਕੁਮਾਰ 99145-88068-ਬਲਵਿੰਦਰ ਸਿੰਘ 94174-68560, ਸ.ਸ.ਸ.ਸਕੂਲ ਝੱਜ ਇੰਚਾਰਜ ਰਕੇਸ਼ ਕੁਮਾਰ 98071-00021-ਬਲਵਿੰਦਰ ਸਿੰਘ 94172-39304, ਸ.ਹਾਈ ਸਕੂਲ ਕਲਵਾਂ ਇੰਚਾਰਜ ਅਮਰਜੀਤ ਸਿੰਘ 98159-92004 ਤੇ 98776-92585 ਕਾਰਜਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪ੍ਰਸਾਸ਼ਨ ਪੂਰੀ ਤਰਾਂ ਬਚਨਬੱਧ ਹੈ ਅਧਿਕਾਰੀ ਦਿਨ ਰਾਤ ਸਥਿਤੀ ਤੇ ਨਜ਼ਰ ਰੱਖ ਰਹੇ ਹਨ।-ਰਿਪੋਰਟਰ ਬਲਜੀਤ ਸਿੰਘ ਦੇ ਸਹਿਯੋਗ ਨਾਲ...ਇਹ ਵੀ ਪੜ੍ਹੋ: Gurdaspur Flood Update: ਬਿਆਸ ਦਰਿਆ ਦੇ ਧੁੱਸੀ ਬੰਨ੍ਹ ’ਚ ਪਿਆ ਪਾੜ, ਬਚਾਅ ਕਾਰਜ ਜਾਰੀ; ਜਾਣੋ ਹੁਣ ਤੱਕ ਦੀ ਸਥਿਤੀ