Sat, Jan 18, 2025
Whatsapp

ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਜ਼ਬਰਦਸਤ ਹੰਗਾਮੇ ਮਗਰੋਂ 14 ਸਾਂਸਦ ਕੀਤੇ ਗਏ ਮੁਅੱਤਲ

Reported by:  PTC News Desk  Edited by:  Jasmeet Singh -- December 14th 2023 04:22 PM
ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਜ਼ਬਰਦਸਤ ਹੰਗਾਮੇ ਮਗਰੋਂ 14 ਸਾਂਸਦ ਕੀਤੇ ਗਏ ਮੁਅੱਤਲ

ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਜ਼ਬਰਦਸਤ ਹੰਗਾਮੇ ਮਗਰੋਂ 14 ਸਾਂਸਦ ਕੀਤੇ ਗਏ ਮੁਅੱਤਲ

ਨਵੀਂ ਦਿੱਲੀ: ਲੋਕ ਸਭਾ ਨੇ ਵੀਰਵਾਰ ਨੂੰ ਸਰਦ ਰੁੱਤ ਦੇ ਬਾਕੀ ਰਹਿੰਦੇ  ਸੈਸ਼ਨ ਲਈ ਵੱਖ-ਵੱਖ ਪਾਰਟੀਆਂ ਦੇ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪਾਸ ਕਰ ਦਿੱਤਾ। ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ। ਪਹਿਲਾਂ ਪੰਜ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਹੁਣ 9 ਹੋਰ ਸੰਸਦ ਮੈਂਬਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।



ਇਨ੍ਹਾਂ ਸੰਸਦ ਮੈਂਬਰਾਂ ਨੂੰ ਕੀਤਾ ਗਿਆ ਮੁਅੱਤਲ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ। ਇਸ ਮਤੇ ਵਿੱਚ ਪੰਜ ਮੈਂਬਰਾਂ ਟੀਐਨ ਪ੍ਰਥਾਪਨ, ਹਿਬੀ ਈਡਨ, ਜੋਤਿਮਾਨੀ, ਰਾਮਿਆ ਹਰੀਦਾਸ ਅਤੇ ਡੀਨ ਕੁਰਿਆਕੋਸ ਨੂੰ ਦੁਰਵਿਹਾਰ ਕਾਰਨ ਮੁਅੱਤਲ ਕਰ ਦਿੱਤਾ ਗਿਆ। ਇਸ ਦੌਰਾਨ ਬੀ ਮਹਿਤਾਬ ਸਦਨ ਦੀ ਪ੍ਰਧਾਨਗੀ ਕਰ ਰਹੇ ਸਨ। 


ਇਸ ਤੋਂ ਬਾਅਦ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਸਪੀਕਰ ਬੀ ਮਹਿਤਾਬ ਨੇ ਕਾਂਗਰਸ ਦੇ 9 ਹੋਰ ਸੰਸਦ ਮੈਂਬਰਾਂ ਨੂੰ ਵੀ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿੱਚ ਬੈਨੀ ਬੇਹਾਨਨ, ਵੀਕੇ ਸ਼੍ਰੀਧਰਨ, ਮੁਹੰਮਦ ਜਾਵੇਦ, ਪੀਆਰ ਨਟਰਾਜਨ, ਕਨੀਮੋਝੀ ਕਰੁਣਾਨਿਧੀ, ਕੇ ਸੁਬਰਾਮਣੀਅਨ, ਐਸਆਰ ਪਾਰਥੀਬਨ, ਐਸ ਵੈਂਕਟੇਸ਼ਨ ਅਤੇ ਮਨਿਕਮ ਟੈਗੋਰ ਦੇ ਨਾਮ ਸ਼ਾਮਲ ਹਨ।

ਰਾਜ ਸਭਾ ਤੋਂ ਵੀ ਇੱਕ ਸਾਂਸਦ ਨੂੰ ਕੀਤਾ ਗਿਆ ਮੁਅੱਤਲ
ਰਾਜ ਸਭਾ ਨੇ ਵੀ ਵਾਪਰੇ ਹੰਗਾਮੇ ਦੌਰਾਨ ਕਥਿਤ ਦੁਰਵਿਹਾਰ ਲਈ ਟੀ.ਐਮ.ਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰਨ ਦਾ ਮਤਾ ਪਾਸ ਕੀਤਾ। ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਓ ਬ੍ਰਾਇਨ ਦੇ ਵਿਵਹਾਰ ਨੂੰ ਇੱਕ ਅਣਦੇਖੀ ਦੁਰਵਿਹਾਰ ਅਤੇ ਇੱਕ ਸ਼ਰਮਨਾਕ ਘਟਨਾ ਕਿਹਾ ਅਤੇ ਕਿਹਾ ਕਿ ਟੀ.ਐਮ.ਸੀ ਸੰਸਦ ਮੈਂਬਰ ਨੇ ਕੁਰਸੀ ਦੀ ਉਲੰਘਣਾ ਕੀਤੀ ਹੈ।



ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੇ ਸਪੀਕਰ ਦੇ ਮੰਚ 'ਤੇ ਚੜ੍ਹਨ ਦੀ ਕੀਤੀ ਕੋਸ਼ਿਸ਼ 
ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਵੀਰਵਾਰ ਨੂੰ ਲੋਕ ਸਭਾ 'ਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰਾਜਸਥਾਨ ਤੋਂ ਆਰਐਲਪੀ ਪਾਰਟੀ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੇ ਲੋਕ ਸਭਾ ਦੀ ਕਾਰਵਾਈ ਦੌਰਾਨ ਸਪੀਕਰ ਦੇ ਮੰਚ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰ ਦੇ ਸੰਸਦ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਵੈੱਲ ਵਿੱਚ ਆ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਅਮਿਤ ਸ਼ਾਹ ਸਦਨ 'ਚ ਆ ਕੇ ਇਸ ਮੁੱਦੇ 'ਤੇ ਬਿਆਨ ਦੇਣ।

ਇਹ ਵੀ ਪੜ੍ਹੋ: ਸ੍ਰੀ ਫਤਿਹਗੜ੍ਹ ਸਾਹਿਬ: ਸ਼ਹੀਦੀ ਸਭਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਨ ਵੇਅ ਟਰੈਫਿਕ ਰੂਟ ਜਾਰੀ

- PTC NEWS

Top News view more...

Latest News view more...

PTC NETWORK