ਸਵਿਟਜ਼ਰਲੈਂਡ ਦੀ 100 ਬੋਗੀ ਵਾਲੀ ਯਾਤਰੀ ਰੇਲਗੱਡੀ ਨੇ ਤੋੜਿਆ ਵਿਸ਼ਵ ਰਿਕਾਰਡ
ਬਰਨ, 2 ਨਵੰਬਰ: ਰੇਲਗੱਡੀਆਂ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਆਵਾਜਾਈ ਦਾ ਸਭ ਤੋਂ ਮਹੱਤਵਪੂਰਨ ਸਾਧਨ ਹਨ। ਬਹੁਤ ਸਾਰੀਆਂ ਰੇਲਗੱਡੀਆਂ ਹਨ ਜੋ ਆਪਣੇ ਨਾਲ ਰਿਕਾਰਡ ਰੱਖਦੀਆਂ ਹਨ ਅਤੇ ਅਜਿਹਾ ਹੀ ਇੱਕ ਰਿਕਾਰਡ ਦੁਨੀਆ ਦੀ ਸਭ ਤੋਂ ਲੰਬੀ ਰੇਲਗੱਡੀ ਦਾ ਹੈ। ਸਵਿਟਜ਼ਰਲੈਂਡ ਦੀ ਇਕ ਰੇਲਵੇ ਕੰਪਨੀ ਦੁਆਰਾ ਬਣਾਈ ਗਈ ਟ੍ਰੇਨ ਨੇ ਹੁਣ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। 100 ਬੋਗੀਆਂ ਵਾਲੀ ਰੇਲਗੱਡੀ ਕੁੱਲ ਮਿਲਾ ਕੇ 2 ਕਿਲੋਮੀਟਰ ਜਾਂ 6,253 ਫੁੱਟ ਲੰਬੀ ਹੈ। ਇਸ ਰੇਲਗੱਡੀ ਵਿੱਚ ਸਟੈਡਲਰ ਕੰਪਨੀ ਦੁਆਰਾ ਬਣਾਈਆਂ ਗਈਆਂ 25 ਰੇਲਕਾਰਾਂ ਨੂੰ ਜੋੜਿਆ ਗਿਆ ਹੈ।
ਰੇਲਗੱਡੀ ਨੇ ਪ੍ਰਦਾ ਵਿੱਚ ਅਲਬੁਲਾ ਸੁਰੰਗ ਤੋਂ ਫਿਲਿਸੂਰ ਵਿੱਚ ਲੈਂਡਵਾਸਰ ਵਾਇਡਕਟ ਤੱਕ ਲਗਭਗ 25 ਕਿਲੋਮੀਟਰ ਦੀ ਦੂਰੀ ਇੱਕ ਘੰਟੇ ਵਿੱਚ ਤੈਅ ਕੀਤੀ, ਇਹ ਇੱਕ ਯੂਨੈਸਕੋ ਵਿਸ਼ਵ ਵਿਰਾਸਤੀ ਮਾਰਗ ਹੈ। ਦੱਸ ਦੇਈਏ ਕਿ ਇਸ ਰੂਟ 'ਤੇ ਕਈ ਪੁਲ ਅਤੇ ਸੁਰੰਗਾਂ ਹਨ ਅਤੇ ਦੁਨੀਆ ਭਰ ਤੋਂ ਲੋਕ ਇੱਥੇ ਖੂਬਸੂਰਤ ਨਜ਼ਾਰੇ ਦੇਖਣ ਆਉਂਦੇ ਹਨ। ਗਿਨੀਜ਼ ਵਰਲਡ ਰਿਕਾਰਡ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਰੇਲਗੱਡੀ ਨੇ ਦੁਨੀਆ ਦੀ ਸਭ ਤੋਂ ਲੰਬੀ ਨੈਰੋ ਗੇਜ ਯਾਤਰੀ ਰੇਲਗੱਡੀ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਇਹ ਵੀ ਪੜ੍ਹੋ: Viral Video: ਇੰਡੀਗੋ ਦਿੱਲੀ-ਬੈਂਗਲੁਰੂ ਫਲਾਈਟ ਦੇ ਇੰਜਣ ਨੂੰ ਉਡਾਣ ਭਰਦੇ ਸਮੇਂ ਲੱਗੀ ਅੱਗਸਵਿਸ ਐਲਪਸ ਵਿੱਚ 1.2 ਮੀਲ ਲੰਬੀ ਯਾਤਰੀ ਰੇਲਗੱਡੀ ਨੇ ਤੋੜਿਆ ਸਭ ਤੋਂ ਲੰਬੀ ਰੇਲਗੱਡੀ ਹੋਣ ਦਾ ਵਿਸ਼ਵ ਰਿਕਾਰਡ #train #worldrecord #longest #passengertrain #SwissAlps pic.twitter.com/cGVAF5Hglq — ਪੀਟੀਸੀ ਨਿਊਜ਼ | PTC News (@ptcnews) November 2, 2022
ਇਸ ਤੋਂ ਪਹਿਲਾਂ ਬੈਲਜੀਅਮ ਦੇ ਕੋਲ ਦੁਨੀਆ ਦੀ ਸਭ ਤੋਂ ਲੰਬੀ ਨੈਰੋ ਗੇਜ ਯਾਤਰੀ ਰੇਲਗੱਡੀ ਦਾ ਰਿਕਾਰਡ ਸੀ। ਇਸ ਦੇ ਨਾਲ ਹੀ ਬਹੁਤ ਸਾਰੀਆਂ ਮਾਲ ਗੱਡੀਆਂ ਹਨ ਜੋ ਇਸ ਰੇਲਗੱਡੀ ਨਾਲੋਂ ਬਹੁਤ ਲੰਬੀਆਂ ਹਨ ਪਰ ਉਹ ਬਹੁਤ ਚੌੜੀਆਂ ਪਟੜੀਆਂ 'ਤੇ ਚਲਦੀਆਂ ਹਨ। ਇਹਨਾਂ ਵਿੱਚੋਂ ਕਈ ਰੇਲਗੱਡੀਆਂ ਦੀ ਲੰਬਾਈ 3 ਕਿਲੋਮੀਟਰ ਤੱਕ ਹੈ ਅਤੇ ਇਹਨਾਂ ਦੀਆਂ 250 ਤੋਂ 350 ਬੋਗੀਆਂ ਹਨ। ਸਵਿਟਜ਼ਰਲੈਂਡ ਇਸ ਵਿਸ਼ਵ ਰਿਕਾਰਡ ਨੂੰ ਬਣਾਉਣ ਲਈ ਲੰਬੇ ਸਮੇਂ ਤੋਂ ਲੱਗਾ ਹੋਇਆ ਸੀ ਅਤੇ ਅੰਤ ਵਿਚ ਉਸ ਨੂੰ ਆਪਣੀਆਂ ਕੋਸ਼ਿਸ਼ਾਂ ਵਿਚ ਸਫਲਤਾ ਵੀ ਮਿਲੀ।
- PTC NEWS