ਪੰਜਾਬ ਵਿੱਚ 10 ਆਈਏਐਸ-22 ਪੀਸੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ
Punjab News: ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਤਬਾਦਲੇ ਕੀਤੇ ਹਨ। ਪੰਜਾਬ ਦੇ 10 ਆਈਏਐਸ ਅਤੇ 22 ਪੀਸੀਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਜਾਂ ਤਬਾਦਲਾ ਸੌਂਪਿਆ ਗਿਆ ਹੈ। ਇਨ੍ਹਾਂ ਹੁਕਮਾਂ ਅਨੁਸਾਰ ਆਈਏਐਸ ਵਿਕਾਸ ਪ੍ਰਤਾਪ ਨੂੰ ਵਧੀਕ ਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ, ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਕਾਰਪੋਰੇਸ਼ਨ, ਅਜੋਏ ਕੁਮਾਰ ਸਿਨਹਾ ਨੂੰ ਵਧੀਕ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਕੁਮਾਰ ਰਾਹੁਲ ਨੂੰ ਮੈਡੀਕਲ ਸਿੱਖਿਆ ਦਾ ਵਧੀਕ ਪ੍ਰਸ਼ਾਸਨਿਕ ਸਕੱਤਰ, ਪ੍ਰਿਅੰਕਾ ਭਾਰਤੀ ਨੂੰ ਵਧੀਕ ਪ੍ਰਸ਼ਾਸਨਿਕ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਨਿਯੁਕਤ ਕੀਤਾ ਗਿਆ ਹੈ।
- PTC NEWS